ਜਲੰਧਰ (ਸੋਮ)- ਪ੍ਰਸਿੱਧ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣਾ ਨਵਾਂ ਟਰੈਕ ‘ਓਹ ਓਹ’ ਬੀਤੇ ਦਿਨੀਂ ਸਰੋਤਿਆਂ ਦੀ ਝੋਲੀ ਪਾਇਆ। ਇਸ ਗੀਤ ਦੇ ਬੋਲ ਗੀਤਕਾਰ ਅਵਤਾਰ ਇੱਬਣ ਨੇ ਲਿਖੇ ਹਨ ਤੇ ਬੋਲਾਂ ਨੂੰ ਸੰਗੀਤਕਾਰ ਹਰਜ ਨਾਗਰਾ ਨੇ ਸੰਗੀਤਕ ਧੁਨਾਂ ਵਿਚ ਪਰੋਇਆ ਹੈ। ਬਸੰਤ ਕ੍ਰੀਏਸ਼ਨ ਵੱਲੋਂ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ ’ਤੇ ਗੀਤਾਂ ਦੇ ਬੋਲਾਂ ਨਾਲ ਢੁਕਵਾਂ ਵੀਡੀਓ ਤਿਆਰ ਕੀਤਾ ਹੈ।
ਹਿਟਮੈਨ ਸੰਗੀਤ ਕੰਪਨੀ ਵੱਲੋਂ ਵਰਲਡਵਾਈਡ ਹਰ ਪਲੇਟਫ਼ਾਰਮ ’ਤੇ ਰਿਲੀਜ਼ ਕੀਤੇ ਗਏ ਗੀਤ ਨੂੰ ਯੂਟਿਊਬ ’ਤੇ 1 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ ਅਤੇ ਇਹ ਲਗਾਤਾਰ ਜਾਰੀ ਹਨ। ਹਰਜ ਨਾਗਰਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸਰੋਤਿਆਂ ਵੱਲੋਂ ਆਸ ਨਾਲੋਂ ਵਧ ਹੁੰਗਾਰਾ ਮਿਲਿਆ ਹੈ। ਉਹਨਾਂ ਦੱਸਿਆ ਕਿ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਗੀਤ ਨਾਲ ਪੂਰਾ ਇਨਸਾਫ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਨੀ ਸਟਾਰ ‘ਦਿ ਪੈਰਾਡਾਈਜ਼’ ਇੰਗਲਿਸ਼ ਤੇ ਸਪੈਨਿਸ਼ ’ਚ ਵੀ ਹੋਵੇਗੀ ਰਿਲੀਜ਼
NEXT STORY