ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ’ਤੇ ਹਰਿਆਣਾ ਦੇ ਕਲਾਕਾਰਾਂ ਨੇ ਨਾਰਾਜ਼ਗੀ ਜਤਾਈ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਵਾਲੇ ਸ਼ਬਦਾਂ ਦਾ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੌਗਾਟ ਨੇ ਇਸ ਦੇ ਵਿਰੋਧ ’ਚ ਨਵਾਂ ਗੀਤ ਬਣਾਉਣ ਦਾ ਐਲਾਨ ਕੀਤਾ ਹੈ।
ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਕਿਹਾ ਕਿ ਇਹ ਗੀਤ ਮੂਸੇ ਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਗੀਤਾਂ ਨਾਲ ਸੂਬੇ ਦਾ ਭਾਈਚਾਰਾ ਵਿਗੜਦਾ ਹੈ। ਗਜੇਂਦਰ ਫੌਗਾਟ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਫੈਨ ਹਨ ਪਰ ਉਨ੍ਹਾਂ ਦੇ ਇਸ ਗੀਤ ਨਾਲ ਉਹ ਸਹਿਮਤ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾ ਦਿੱਤੇ, ਪੜ੍ਹੋ ਇਸ ਖ਼ਬਰ ’ਚ
ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਮੂਸੇ ਵਾਲਾ ਦੇ ਕਤਲ ਦੀ ਨਿੰਦਿਆ ਕੀਤੀ ਹੈ ਪਰ ਉਨ੍ਹਾਂ ਦੇ ‘ਐੱਸ. ਵਾਈ. ਐੱਲ.’ ਗੀਤ ਦਾ ਵਿਰੋਧ ਵੀ ਕੀਤਾ ਹੈ। ਕੁਲਬੀਰ ਨੇ ਕਿਹਾ ਕਿ ‘ਐੱਸ. ਵਾਈ. ਐੱਲ.’ ਦਾ ਪਾਣੀ ਨਾ ਤਾਂ ਕਲਾਕਾਰਾਂ ਨੇ ਰੋਕ ਰੱਖਿਆ ਹੈ ਤੇ ਨਾ ਹੀ ਉਹ ਦੇ ਸਕਦੇ ਹਨ।
ਦੱਸ ਦੇਈਏ ਕਿ ‘ਐੱਸ. ਵਾਈ. ਐੱਲ.’ ਗੀਤ ਆਉਣ ਤੋਂ ਬਾਅਦ ਬਾਕਸ ਵਿਜੇਂਦਰ ਸਿੰਘ ਨੇ ਇਸ ਦੀ ਸੁਪੋਰਟ ਕੀਤੀ ਸੀ ਤੇ ਵਿਸਥਾਰ ’ਚ ਇਕ ਪੋਸਟ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਰਨਾਮ-ਸਰਗੁਣ ਦੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)
NEXT STORY