ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਹੋਣ ਤੋਂ ਬਾਅਦ ਕਈ ਵੱਡੇ ਰਿਕਾਰਡ ਤੋੜ ਰਿਹਾ ਹੈ। ਇਨ੍ਹਾਂ ਰਿਕਾਰਡਸ ਬਾਰੇ ਸਿੱਧੂ ਦੀ ਮੈਨੇਜਮੈਂਟ ਸੰਭਾਲ ਰਹੇ ਗੋਲਡ ਮੀਡੀਆ ਨੇ ਇਕ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।
ਪੋਸਟ ’ਚ ਦੱਸਿਆ ਗਿਆ ਹੈ ਕਿ ਗੀਤ ਦੇ ਪ੍ਰੀਮੀਅਰ ਦੌਰਾਨ ਇਸ ਨੂੰ ਲਗਭਗ 5 ਲੱਖ ਤੋਂ ਵੱਧ ਲੋਕ ਦੇਖ ਰਹੇ ਸਨ। ਗੀਤ ਨੇ ਪਹਿਲੇ 30 ਮਿੰਟਾਂ ’ਚ ਹੀ 1 ਮਿਲੀਅਨ ਵਿਊਜ਼ ਹਾਸਲ ਕਰ ਲਏ ਸਨ, ਜਦਕਿ ਇਕ ਘੰਟੇ ’ਚ ਗੀਤ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਪੋਸਟ ’ਚ ਲਿਖਿਆ ਹੈ ਕਿ ‘ਐੱਸ. ਵਾਈ. ਐੱਲ.’ ਪਿਛਲੇ 24 ਘੰਟਿਆਂ ’ਚ ਯੂਟਿਊਬ ’ਤੇ ਦੁਨੀਆ ਭਰ ਤੋਂ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੀਡੀਓ ਹੈ। ਇਸ ਨੂੰ 24 ਘੰਟਿਆਂ ਅੰਦਰ 19 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਤੇ 2.5 ਮਿਲੀਅਨ ਤੋਂ ਵੱਧ ਲਾਈਕਸ ਮਿਲੇ।
ਉਥੇ ਤੁਹਾਨੂੰ ਦੱਸ ਦੇਈਏ ਕਿ ਗੀਤ ਰਿਲੀਜ਼ ਹੋਣ ਤੋਂ ਬਾਅਦ ਯੂਟਿਊਬ ’ਤੇ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ’ਤੇ ਹੁਣ ਤਕ 14 ਲੱਖ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ।
ਨੋਟ– ਸਿੱਧੂ ਦੇ ‘ਐੱਸ. ਵਾਈ. ਐੱਲ.’ ਗੀਤ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।
ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’
NEXT STORY