ਨਵੀਂ ਦਿੱਲੀ : ਫਿਲਮ ‘ਸਕਾਈ ਫੋਰਸ’ ਦੇ ਫਿਲਮਕਾਰਾਂ ਨੇ ਸ਼ਨੀਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਫਿਲਮ ਨੇ ਬਾਕਸ ਆਫਿਸ ’ਤੇ 100 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿਚ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਨਿਭਾਈ ਹੈ, ਜਦੋਂਕਿ ਉਨ੍ਹਾਂ ਨਾਲ ਵੀਰ ਪਹਾੜੀਆ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਅਨਿਲ ਕਪੂਰ ਅਤੇ ਸੰਦੀਪ ਕੇਵਲਾਨੀ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਜੀਓ ਫਿਲਮਜ਼ ਅਤੇ ਮਡੌਕ ਫਿਲਮਜ਼ ਨੇ ਕੀਤਾ ਹੈ। ਇਹ ਫਿਲਮ 24 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਹੁਣ ਤਕ 104.3 ਕਰੋੜ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ
ਦੱਸ ਦਈਏ ਕਿ ਇਸ ਸਬੰਧੀ ਮਡੌਕ ਫਿਲਮਜ਼ ਨੇ ਸੋਸ਼ਲ ਮੀਡੀਆ ’ਤੇ ‘ਐਕਸ’ 'ਤੇ ਪਾਈ ਪੋਸਟ ਵਿਚ ਕਿਹਾ ਹੈ ਕਿ ਇਹ 100 ਕਰੋੜ ਕਮਾਉਣ ਵਾਲੀਆਂ ਫਿਲਮਾਂ ’ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਲ 2025 ਦੀ ਪਹਿਲੀ ਬਲਾਕਬਾਸਟਰ ਫਿਲਮ ਬਣ ਗਈ ਹੈ। ਉਨ੍ਹਾਂ ਲਿਖਿਆ ਕਿ ਇਹ ਸਭ ਦਰਸ਼ਕਾਂ ਦੇ ਪਿਆਰ ਸਦਕਾ ਹੀ ਸੰਭਵ ਹੋਇਆ ਹੈ। ਮੁਲਕ ਦੇ ਸਾਰਿਆਂ ਤੋਂ ਖ਼ਤਰਨਾਕ ਹਮਲੇ ਦੀ ਕਹਾਣੀ ’ਤੇ ਆਧਾਰਿਤ ਇਸ ਫਿਲਮ ਵਿਚ ਸਾਰਾ ਅਲੀ ਖ਼ਾਨ ਅਤੇ ਨਿਮਰਤ ਕੌਰ ਵੀ ਹਨ। ਇਹ ਫਿਲਮ ਭਾਰਤੀ ਫੌ਼ਜ ਦੇ ਅਫ਼ਸਰ ਟੀ. ਵਿਜਯਾ ਦੀ ਕਹਾਣੀ ਹੈ, ਜੋ ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਲਾਪਤਾ ਹੋ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਰਸੋਵਾ ਜੈੱਟੀ ’ਚ ਸਿਤਾਰਿਆਂ ਦੀ ਆਊਟਿੰਗ
NEXT STORY