ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਸ ਦੇ ਫੈਨਜ਼ ਨੂੰ ਚਿੰਤਾ 'ਚ ਪਾ ਦਿੱਤਾ ਹੈ। ਦਰਅਸਲ ਨੋਇਡਾ 'ਚ ਐਲਵਿਸ਼ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ
ਦੱਸਿਆ ਜਾ ਰਿਹਾ ਹੈ ਕਿ ਐਲਵਿਸ਼ 'ਤੇ ਕਲੱਬਾਂ ਤੇ ਪਾਰਟੀਆਂ 'ਚ ਸੱਪਾਂ ਦੇ ਡੰਗ ਮਰਵਾਉਣ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਸਣੇ ਕਈ ਗੰਭੀਰ ਦੋਸ਼ ਲੱਗੇ ਹਨ। PFA ਦੀ ਟੀਮ ਨੇ ਨੋਇਡਾ ਦੇ ਸੈਕਟਰ 49 'ਚ ਇਕ ਪਾਰਟੀ 'ਤੇ ਛਾਪਾ ਮਾਰ ਕੇ ਕੋਬਰਾ ਸੱਪ ਅਤੇ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਹੈ। ਇਸ ਪਾਰਟੀ ਦੇ 5 ਹੋਰ ਲੋਕਾਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। FIR 'ਚ ਐਲਵਿਸ਼ ਯਾਦਵ ਨੂੰ ਇਸ ਗੈਂਗ ਦਾ ਮੁੱਖੀ ਦੱਸਿਆ ਗਿਆ ਹੈ। ਐਲਵਿਸ਼ ਯਾਦਵ 'ਤੇ ਨੋਇਡਾ ਅਤੇ ਐੱਨ. ਸੀ. ਆਰ. 'ਚ ਹਾਈ ਪ੍ਰੋਫਾਈਲ ਸੱਪ ਬਾਈਟ ਪਾਰਟੀਆਂ ਆਯੋਜਿਤ ਕਰਨ ਦਾ ਦੋਸ਼ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਹੰਸ ਰਾਜ ਹੰਸ ਨੇ ਸੁਣਾਇਆ ਦਿਲਚਸਪ ਕਿੱਸਾ, ਦੇਖੋ ਵੀਡੀਓ
ਦੱਸ ਦੇਈਏ ਕਿ ਮੇਨਕਾ ਗਾਂਧੀ ਨਾਲ ਜੁੜੀ ਸੰਸਥਾ PFA ਨੂੰ ਸੂਚਨਾ ਮਿਲੀ ਸੀ ਕਿ ਐਲਵਿਸ਼ ਯਾਦਵ NCR 'ਚ ਫਾਰਮ ਹਾਊਸਾਂ ਦੀਆਂ ਰੇਵ ਪਾਰਟੀਆਂ 'ਚ ਲਾਈਵ ਸੱਪਾਂ ਨਾਲ ਵੀਡੀਓ ਸ਼ੂਟ ਕਰਦਾ ਹੈ। ਵਿਨ ਵਿਭਾਗ ਦੀ ਟੀਮ ਅਤੇ ਪੁਲਸ ਨੇ ਛਾਪਾ ਮਾਰ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਲਵਿਸ਼ ਯਾਦਵ ਸਣੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀ ਤਾ ਗਿਆ ਹੈ।
ਕੀ-ਕੀ ਬਰਾਮਦ ਹੋਇਆ?
ਇਨ੍ਹਾਂ ਕੋਲੋਂ 20 ਮਿਲੀਲੀਟਰ ਸੱਪ ਦਾ ਜ਼ਹਿਰ, ਪੰਜ ਕੋਬਰਾ, ਇੱਕ ਅਜਗਰ, ਦੋ ਪੂਛ ਵਾਲਾ ਸੱਪ ਅਤੇ ਇੱਕ ਘੋੜੇ ਦੀ ਟੇਲ ਸੱਪ ਬਰਾਮਦ ਹੋਇਆ ਹੈ। ਕੋਤਵਾਲੀ ਇੰਚਾਰਜ ਇੰਸਪੈਕਟਰ ਸੰਦੀਪ ਚੌਧਰੀ ਦਾ ਕਹਿਣਾ ਹੈ ਕਿ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਲਵਿਸ਼ ਯਾਦਵ ਸਮੇਤ 6 ਨਾਮੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐਲਵਿਸ਼ ਯਾਦਵ ਦੀ ਇਸ ਗੈਂਗ ਨਾਲ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਉਰਫੀ ਜਾਵੇਦ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
NEXT STORY