Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    9:49:36 PM

  • csk vs mi mumbai give chennai the target

    CSK vs MI : ਮੁੰਬਈ ਨੇ ਚੇਨਈ ਨੂੰ ਦਿੱਤਾ 160...

  • female trainer molested in famous gym in jalandhar

    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ...

  • judge commits suicide by hanging in safdarjung area delhi

    35 ਸਾਲਾ ਜੱਜ ਨੇ ਚੁੱਕਿਆ ਖੌਫਨਾਕ ਕਦਮ! ਸਫਦਰਜੰਗ...

  • csk vs mi toss between chennai and mumbai

    CSK vs MI : ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਗਾਇਕ ਸ਼ੁੱਭ ਦੇ ਹੱਕ 'ਚ ਮੂਸੇਵਾਲਾ ਦੇ ਅਕਾਊਂਟ ਤੋਂ ਸਾਂਝੀ ਕੀਤੀ ਪੋਸਟ, ਲਿਖਿਆ- ਸਿੱਧੂ 'ਤੇ ਵੀ ਲੱਗਾ ਸੀ ਇਹ ਟੈਗ

ENTERTAINMENT News Punjabi(ਤੜਕਾ ਪੰਜਾਬੀ)

ਗਾਇਕ ਸ਼ੁੱਭ ਦੇ ਹੱਕ 'ਚ ਮੂਸੇਵਾਲਾ ਦੇ ਅਕਾਊਂਟ ਤੋਂ ਸਾਂਝੀ ਕੀਤੀ ਪੋਸਟ, ਲਿਖਿਆ- ਸਿੱਧੂ 'ਤੇ ਵੀ ਲੱਗਾ ਸੀ ਇਹ ਟੈਗ

  • Edited By Sunita,
  • Updated: 22 Sep, 2023 11:15 AM
Entertainment
social media post shared from sidhu moose wala account for singer suhbh
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ – ਪੰਜਾਬੀ ਗਾਇਕ ਸ਼ੁੱਭ ਦਾ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ।  ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ ’ਚ ਗਾਇਕ ਦੇ ਵਿਰੋਧ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ। ਭਾਰਤ ਟੂਰ ਰੱਦ ਹੋਣ ਤੋਂ ਬਾਅਦ ਸ਼ੁੱਭ ਦੇ ਹੱਕ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ 'ਚ ਆਏ ਹਨ ਅਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ।

ਮੂਸੇਵਾਲਾ ਦੇ ਅਕਾਊਂਟ ਤੋਂ ਸ਼ੁੱਭ ਦੇ ਹੱਕ 'ਚ ਪਾਈ ਪੋਸਟ
ਹਾਲ ਹੀ 'ਚ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜੋ ਕਿ ਸ਼ੁੱਭ ਦੇ ਹੱਕ 'ਚ ਹੈ। ਸਿੱਧੂ ਦੇ ਇੰਸਟਾ ਸਟੋਰੀ 'ਚ ਪੋਸਟ ਸਾਂਝੀ ਕੀਤੀ ਗਈ ਹੈ, ਜਿਸ 'ਚ ਲਿਖਿਆ ਹੈ, ''ਪਿਛਲੇ ਕੁੱਝ ਹਫ਼ਤਿਆਂ 'ਚ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਬਹੁਤ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਸੁਣ ਕੇ ਦਿਲ ਟੁੱਟਦਾ ਹੈ, ਜਿਸ ਤਰ੍ਹਾਂ ਪੰਜਾਬੀਆਂ ਨੂੰ ਉਨ੍ਹਾਂ ਦੀ ਦੇਸ਼ ਭਗਤੀ ਸਾਬਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਭਾਰਤ ਵਰਗੇ ਦੇਸ਼ 'ਚ ਘੱਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤਜ਼ਰਬਾ ਹੈ। ਸਾਡੇ ਸਿੱਖ ਭਾਈਚਾਰੇ ਦਾ ਇਸ ਤਰ੍ਹਾਂ ਦਾ ਵਿਰੋਧ ਸਾਫ ਤੌਰ 'ਤੇ ਸਿਆਸੀ ਤਾਕਤਾਂ ਦੀ ਸ਼ਹਿ 'ਤੇ ਹੁੰਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਿੰਨੇ ਹੀ ਕਲਾਕਾਰਾਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿੱਧੂ ਨਾਲ ਵੀ ਇਹੀ ਕੁਝ ਹੋਇਆ ਸੀ, ਉਸ ਨੇ ਖੁੱਲ੍ਹ ਕੇ ਆਪਣੇ ਲੋਕਾਂ ਦਾ ਸਮਰਥਨ ਕੀਤਾ ਤਾਂ ਉਸ 'ਤੇ ਅੱਤਵਾਦੀ ਹੋਣ ਦਾ ਟੈਗ ਲਗਾ ਦਿੱਤਾ ਗਿਆ, ਉਹ ਵੀ ਬਿਨਾਂ ਕਿਸੇ ਸਬੂਤ ਦੇ।'' 

PunjabKesari

ਪੋਸਟ 'ਚ ਅੱਗੇ ਲਿਖਿਆ, ''ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੁੱਭ ਨਾਲ ਵੀ ਉਹੀ ਕੁਝ ਵਾਪਰ ਰਿਹਾ ਹੈ। ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ 'ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਕਲਾਕਾਰਾਂ ਨਾਲ ਹੀ ਕਿਉਂ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਹੋ ਰਹੀਆਂ ਹਨ? ਜਦੋਂਕਿ ਮਿਊਜ਼ਿਕ ਦਾ ਨਾ ਤਾਂ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ। ਅਸੀਂ ਸਿੱਧੂ ਨੂੰ ਵੀ ਇਸੇ ਨਫ਼ਰਤ ਦੇ ਚਲਦਿਆਂ ਹਮੇਸ਼ਾ ਲਈ ਗੁਆ ਦਿੱਤਾ। ਆਖਰ ਇਹ ਸਭ ਕਦੋਂ ਖ਼ਤਮ ਹੋਵੇਗਾ? ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅੱਤਵਾਦੀ ਕਿਵੇਂ ਬਣ ਸਕਦਾ ਹੈ? ਅਤੇ ਜਿਹੜੇ ਕਲਾਕਾਰ ਅਜਿਹੇ ਦੌਰ 'ਚ ਆਪਣੇ ਸਾਥੀਆਂ ਨਾਲ ਖੜ੍ਹੇ ਨਹੀਂ ਹੋ ਸਕਦੇ ਉਨ੍ਹਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ? ਹੁਣ ਤੁਹਾਨੂੰ ਮਜ਼ਬੂਤ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨਿਊਜ਼ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ, ਜਿਹੜੇ ਆਪਣੇ ਫ਼ਾਈਦਿਆਂ ਲਈ ਇਸ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਸਾਨੂੰ ਆਪਣੇ ਦੇਸ਼ ਨਾਲ ਪਿਆਰ ਹੈ ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ।'' ਇਸ ਦੇ ਨਾਲ ਹੀ ਅਗਲੀ ਸਲਾਈਡ 'ਤੇ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਹੇਠਾਂ ਲਿਖਿਆ ਗਿਆ ਹੈ, ''@Shubworldwide।''

PunjabKesari

ਵਿਵਾਦ ਵਧਣ ਮਗਰੋਂ ਸ਼ੁੱਭ ਦਾ ਪਹਿਲਾ ਬਿਆਨ 
ਉਥੇ ਹੀ India Tour ਰੱਦ ਹੋਣ ਮਗਰੋਂ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸ਼ੁੱਭ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਇਸ ਦੌਰੇ ਲਈ ਕਾਫ਼ੀ ਉਤਸ਼ਾਹਤ ਸੀ ਪਰ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੇ ਉਸ ਦੀ ਮਿਹਨਤ ਨੂੰ ਢਾਹ ਲਗਾ ਦਿੱਤੀ ਹੈ। ਸ਼ੁੱਭ ਨੇ ਇਹ ਵੀ ਕਿਹਾ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਨਾ ਕਿਹਾ ਜਾਵੇ। ਸ਼ੁੱਭ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪੰਜਾਬ, ਭਾਰਤ ਦੇ ਇਕ ਨੌਜਵਾਨ ਰੈਪਰ-ਗਾਇਕ ਵਜੋਂ ਆਪਣੇ ਸੰਗੀਤ ਨੂੰ ਅੰਤਰਰਾਸ਼ਟਰੀ ਮੰਚ 'ਤੇ ਲਿਆਉਣਾ ਮੇਰੀ ਜ਼ਿੰਦਗੀ ਦਾ ਸੁਫ਼ਨਾ ਸੀ ਪਰ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਨੇ ਮੇਰੀ ਮਿਹਨਤ ਅਤੇ ਤਰੱਕੀ ਨੂੰ ਢਾਹ ਲਾਈ ਹੈ, ਅਤੇ ਮੈਂ ਆਪਣੀ ਨਿਰਾਸ਼ਾ ਅਤੇ ਦੁੱਖ ਨੂੰ ਪ੍ਰਗਟ ਕਰਨ ਲਈ ਕੁਝ ਸ਼ਬਦ ਕਹਿਣਾ ਚਾਹੁੰਦਾ ਸੀ। ਮੈਂ ਭਾਰਤ 'ਚ ਆਪਣੇ ਦੌਰੇ ਦੇ ਰੱਦ ਹੋਣ ਨਾਲ ਬਹੁਤ ਨਿਰਾਸ਼ ਹਾਂ। ਮੈਂ ਆਪਣੇ ਦੇਸ਼ 'ਚ, ਆਪਣੇ ਲੋਕਾਂ ਸਾਹਮਣੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਸੀ। ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਮੈਂ ਪਿਛਲੇ ਦੋ ਮਹੀਨਿਆਂ ਤੋਂ ਆਪਣੇ ਦਿਲ ਅਤੇ ਆਤਮਾ ਨਾਲ ਅਭਿਆਸ ਕਰ ਰਿਹਾ ਸੀ। ਮੈਂ ਬਹੁਤ ਉਤਸ਼ਾਹਿਤ, ਖੁਸ਼ ਅਤੇ ਪ੍ਰਦਰਸ਼ਨ ਕਰਨ ਲਈ ਤਿਆਰ ਸੀ ਪਰ ਕਿਸਮਤ ਦੀਆਂ ਕੁਝ ਹੋਰ ਹੀ ਯੋਜਨਾਵਾਂ ਸਨ।"

PunjabKesari
ਸ਼ੁੱਭ ਨੇ ਅੱਗੇ ਲਿਖਿਆ, "ਭਾਰਤ ਮੇਰਾ ਵੀ ਦੇਸ਼ ਹੈ, ਮੇਰਾ ਜਨਮ ਇੱਥੇ ਹੋਇਆ ਸੀ। ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਾਂ ਦੀ ਧਰਤੀ ਹੈ, ਜਿਨ੍ਹਾਂ ਨੇ ਇਸ ਧਰਤੀ ਦੀ ਆਜ਼ਾਦੀ, ਸ਼ਾਨ ਅਤੇ ਪਰਿਵਾਰ ਲਈ ਕੁਰਬਾਨੀਆਂ ਦੇਣ ਲੱਗਿਆਂ ਅੱਖ ਝਪਕਣ ਤਕ ਦਾ ਸਮਾਂ ਵੀ ਨਹੀਂ ਲਗਾਇਆ। ਪੰਜਾਬ ਮੇਰੀ ਰੂਹ ਹੈ, ਪੰਜਾਬ ਮੇਰੇ ਖ਼ੂਨ 'ਚ ਹੈ। ਮੈਂ ਅੱਜ ਜੋ ਵੀ ਹਾਂ, ਪੰਜਾਬੀ ਹੋਣ ਕਰਕੇ ਹਾਂ। ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਦੇ ਹਰ ਮੋੜ 'ਤੇ ਪੰਜਾਬੀਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਲਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪੰਜਾਬੀ ਨੂੰ ਵੱਖਵਾਦੀ ਜਾਂ ਦੇਸ਼ ਵਿਰੋਧੀ ਕਹਿਣ ਤੋਂ ਗੁਰੇਜ਼ ਕੀਤਾ ਜਾਵੇ।"

PunjabKesari

ਗੁਰੂਆਂ ਨੇ ਮੈਨੂੰ ਡਰਨਾ ਨਹੀਂ ਸਿਖਾਇਆ
ਵਿਵਾਦਤ ਨਕਸ਼ੇ ਬਾਰੇ ਸੱਪਸ਼ਟੀਕਰਨ ਦਿੰਦਿਆਂ ਸ਼ੁੱਭ ਨੇ ਲਿਖਿਆ ਕਿ ਉਸ ਪੋਸਟ ਨੂੰ ਸਾਂਝਾ ਕਰਨ ਦਾ ਮੇਰਾ ਇਰਾਦਾ ਸਿਰਫ਼ ਪੰਜਾਬ ਲਈ ਪ੍ਰਾਰਥਨਾ ਕਰਨਾ ਸੀ, ਕਿਉਂਕਿ ਸੂਬੇ ਭਰ 'ਚ ਬਿਜਲੀ ਅਤੇ ਇੰਟਰਨੈੱਟ ਬੰਦ ਹੋਣ ਦੀਆਂ ਖ਼ਬਰਾਂ ਸਨ। ਇਸ ਪਿੱਛੇ ਕੋਈ ਹੋਰ ਵਿਚਾਰ ਨਹੀਂ ਸੀ ਅਤੇ ਮੈਂ ਯਕੀਨੀ ਤੌਰ 'ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੇਰੇ 'ਤੇ ਲੱਗੇ ਦੋਸ਼ਾਂ ਨੇ ਮੈਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ ਪਰ ਜਿਵੇਂ ਕਿ ਮੇਰੇ ਗੁਰੂ ਨੇ ਮੈਨੂੰ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਹੈ ਕਿ ਨਾ ਡਰਨਾ ਹੈ ਤੇ ਨਾ ਹੀ ਕਿਸੇ ਦੇ ਡਰਾਵੇ 'ਚ ਆਉਣਾ ਹੈ, ਇਹੀ ਪੰਜਾਬੀਅਤ ਦਾ ਮੂਲ ਹੈ। ਮੈਂ ਸਖ਼ਤ ਮਿਹਨਤ ਕਰਦਾ ਰਹਾਂਗਾ। ਮੈਂ ਅਤੇ ਮੇਰੀ ਟੀਮ ਜਲਦ ਹੀ ਵਾਪਸ ਆਵਾਂਗੇ, ਇਕੱਠੇ ਅਤੇ ਮਜ਼ਬੂਤ ​​ਹੋ ਕੇ। ਵਾਹਿਗੁਰੂ ਮੇਹਰ ਕਰੇ, ਸਰਬੱਤ ਦਾ ਭਲਾ।"

PunjabKesari

ਦੱਸਣਯੋਗ ਹੈ ਕਿ ਗਾਇਕ ਗੈਰੀ ਸੰਧੂ, ਕਰਨ ਔਜਲਾ ਸਣੇ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਸ਼ੁੱਭ ਦਾ ਸਮਰਥਨ ਕੀਤਾ ਹੈ ਅਤੇ ਉਸ ਦੇ ਹੱਕ 'ਚ ਪੋਸਟਾਂ ਪਾਈਆਂ ਹਨ। 

  • Social Media
  • Post
  • Shared
  • Sidhu Moosewala
  • Instagram Account
  • Punjabi Singer
  • Suhbh

India Tour ਰੱਦ ਹੋਣ 'ਤੇ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਆਇਆ ਸਾਹਮਣੇ

NEXT STORY

Stories You May Like

  • blackout in jalandhar also and alarm bells will be sounded
    ਜਲੰਧਰ 'ਚ ਵੀ ਹੋਵੇਗਾ Blackout ਤੇ ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਨਤਾ ਨੂੰ ਕੀਤੀ ਖ਼ਾਸ ਅਪੀਲ
  • famous actress divyanka sirohi passes away
    ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ ਝੂਮਦੀ ਆਈ ਨਜ਼ਰ
  • singer b praak pays obeisance at sachkhand sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • nooran sisters   brother sahil shares special video with father gulshan meer
    ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ ਖਾਸ ਵੀਡੀਓ
  • sidhu moosewala s new song eyes on me released
    59 ਮਿੰਟਾਂ 'ਚ 1 ਮਿਲੀਅਨ Views! ਰਿਲੀਜ਼ ਹੁੰਦਿਆਂ ਹੀ ਮੂਸੇਵਾਲਾ ਦੇ 'EYES ON ME' ਨੇ ਪਾਈ ਧੱਕ (ਵੀਡੀਓ)
  • sec and adani jointly seek extension of time in us case
    ਅਮਰੀਕੀ ਮਾਮਲੇ ’ਚ SEC ਅਤੇ ਅਡਾਣੀ ਨੇ ਸਾਂਝੇ ਤੌਰ ’ਤੇ ਸਮਾਂ ਵਧਾਉਣ ਦੀ ਮੰਗ ਕੀਤੀ
  • gord downey received a unique tribute at the boston marathon
    ਬੋਸਟਨ ਮੈਰਾਥਨ 'ਚ ਗੋਰਡ ਡਾਊਨੀ ਨੂੰ ਮਿਲੀ ਅਨੋਖੀ ਸ਼ਰਧਾਂਜਲੀ, ਗਾਇਕ ਦੇ ਪਹਿਰਾਵੇ 'ਚ ਦੌੜਿਆ ਇਹ ਸ਼ਖਸ
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
  • female trainer molested in famous gym in jalandhar
    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ...
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • video of obscene act against female trainer in jalandhar forever 21 gym
    ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
Trending
Ek Nazar
shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

singer abhijit bhattacharya takes a dig at shah rukh khan

'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...

diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • boman irani  spiral bound
      ‘ਸਪਾਇਰਲ ਬਾਊਂਡ’ ਈਵੈਂਟ ’ਚ ਸ਼ਾਮਲ ਹੋਏ ਬਾਲੀਵੁੱਡ ਸਿਤਾਰੇ
    • ram charan  s   peddi   release date out
      ਫ਼ਿਲਮ ‘ਪੇਡੀ’ 4 ਜੂਨ ਨੂੰ ਹੋਵੇਗੀ ਰਿਲੀਜ਼
    • diljit dosanjh gave a reply to those who protested on the live show
      'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...
    • famous actress falls victim to casting couch
      ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...
    • famous actor passes away
      ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...
    • famous comedian becomes father  wife gives birth to baby girl
      ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ
    • actress neeru bajwa paid obeisance at sri harmandir sahib
      ਅਦਾਕਾਰਾ ਨੀਰੂ ਬਾਜਵਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
    • emily blunt and stanley tucci inducted into hollywood   walk of fame
      ਐਮਿਲੀ ਬਲੰਟ ਤੇ ਸਟੈਨਲੀ ਟੂਚੀ 'ਹਾਲੀਵੁੱਡ ਵਾਕ ਆਫ਼ ਫੇਮ' 'ਚ ਸ਼ਾਮਲ
    • shooting for ranveer singh  s film   pralay   to begin in august 2026
      ਰਣਵੀਰ ਸਿੰਘ ਦੀ ਫਿਲਮ "ਪ੍ਰਲਯ" ਦੀ ਸ਼ੂਟਿੰਗ ਅਗਸਤ 2026 'ਚ ਹੋਵੇਗੀ ਸ਼ੁਰੂ
    • aicwa comes out in support of rahul roy after his video goes viral
      ਕਲਾਕਾਰਾਂ ਦੀ ਪੈਨਸ਼ਨ ਲਾਵੇ ਕੇਂਦਰ ਸਰਕਾਰ, ਰਾਹੁਲ ਰਾਏ ਦੀ ਵੀਡੀਓ ਵਾਇਰਲ ਹੋਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +