ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਅਦਾਕਾਰ ਜ਼ਹੀਰ ਇਕਬਾਲ ਵਿਆਹ ਤੋਂ ਬਾਅਦ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ। ਦੋਵੇਂ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਖਾਸ ਬਣਾ ਰਹੇ ਹਨ। ਹਾਲ ਹੀ 'ਚ ਸੋਨਾਕਸ਼ੀ ਆਪਣੇ ਬੈੱਡਰੂਮ ਨੂੰ ਆਪਣੇ ਹੱਥਾਂ ਨਾਲ ਸਜਾਉਂਦੀ ਨਜ਼ਰ ਆਈ, ਜਿਸ ਦੀ ਇਕ ਝਲਕ ਉਸ ਦੇ ਪਤੀ ਜ਼ਹੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਜ਼ਹੀਰ ਇਕਬਾਲ ਦੁਆਰਾ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਆਪਣੇ ਬੈੱਡਰੂਮ ਦੀ ਕੰਧ ਨੂੰ ਆਪਣੇ ਹੱਥਾਂ ਨਾਲ ਸਜਾ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- 'ਮੇਕਿੰਗ ਇਟ ਹੋਮ'।ਇਕ ਹੋਰ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਾਕਸ਼ੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਲਗਾ ਕੇ ਕੰਧ ਨੂੰ ਸਜਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਰਜਿਸਟਰਡ ਵਿਆਹ ਕਰਵਾਇਆ ਸੀ, ਜਿਸ ਵਿੱਚ ਦੋਵਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ, ਵਿਆਹ ਤੋਂ ਬਾਅਦ, ਉਸੇ ਰਾਤ, ਜੋੜੇ ਨੇ ਮੁੰਬਈ ਵਿੱਚ ਬਾਲੀਵੁੱਡ ਇੰਡਸਟਰੀ ਦੇ ਆਪਣੇ ਦੋਸਤਾਂ ਲਈ ਇੱਕ ਸ਼ਾਨਦਾਰ ਵਿਆਹ ਦੀ ਪਾਰਟੀ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ ਜੈਸਮੀਨ ਬਾਜਵਾ ਦਾ ਗਲੈਮਰਸ ਲੁੱਕ, ਵਨ ਪੀਸ ਡਰੈੱਸ 'ਚ ਦਿੱਤੇ ਰੱਜ ਕੇ ਪੋਜ਼
NEXT STORY