ਮੁੰਬਈ (ਬਿਊਰੋ)– ਬਾਲੀਵੁੱਡ ਸਿਤਾਰਿਆਂ ਦਾ ਸੋਸ਼ਲ ਮੀਡੀਆ ’ਤੇ ਟਰੋਲ ਹੋਣਾ ਹੁਣ ਕੋਈ ਨਵੀਂ ਗੱਲ ਨਹੀਂ ਰਹਿ ਗਈ ਹੈ। ਆਏ ਦਿਨ ਕਿਸੇ ਨਾ ਕਿਸੇ ਸਿਤਾਰੇ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਨਾਕਸ਼ੀ ਸਿਨ੍ਹਾ ਦਾ ਵੀ ਨਾਂ ਅਜਿਹੇ ਸਿਤਾਰਿਆਂ ਦੀ ਲਿਸਟ ’ਚ ਆਉਂਦਾ ਹੈ। ਸੋਨਾਕਸ਼ੀ ਨੂੰ ਅਕਸਰ ਆਪਣੇ ਭਾਰ ਕਾਰਨ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਕ ਇੰਟਰਵਿਊ ’ਚ ਜਦੋਂ ਸੋਸ਼ਲ ਮੀਡੀਆ ’ਤੇ ਸੋਨਾਕਸ਼ੀ ਨੂੰ ਮਿਲਣ ਵਾਲੇ ਕੁਮੈਂਟਸ ਪੜ੍ਹ ਕੇ ਸੁਣਾਏ ਗਏ ਤਾਂ ਸਾਰੇ ਹੈਰਾਨ ਰਹਿ ਗਏ। ਕਿਸੇ ਟਰੋਲਰ ਨੇ ਸੋਨਾਕਸ਼ੀ ਨੂੰ ਲਿਖਿਆ, ‘ਜਿਮ ਕਰੋ, ਘੱਟ ਖਾਓ’ ਤਾਂ ਕਿਸੇ ਨੇ ਲਿਖਿਆ, ‘ਤੁਮਸੇ ਨਾ ਹੋ ਪਾਏਗਾ।’ ਇਕ ਟਰੋਲਰ ਨੇ ਲਿਖਿਆ, ‘ਬੋਰੀਆ ਬਿਸਤਰਾ ਬੰਨ੍ਹ ਲਓ ਤੇ ਵਿਆਹ ਕਰਕੇ ਸੈਟਲ ਹੋ ਜਾਓ, ਤੁਹਾਡੇ ਵੱਸ ਦਾ ਨਹੀਂ ਹੈ।’

ਸੋਨਾਕਸ਼ੀ ਨੇ ਕਿਹਾ ਕਿ ਉਸ ਨੂੰ ਇਸ ਤੋਂ ਵੀ ਘਟੀਆ ਕੁਮੈਂਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਉਸ ਨੂੰ ਇਨ੍ਹਾਂ ਕੁਮੈਂਟਸ ਨਾਲ ਬਹੁਤ ਫਰਕ ਪੈਂਦਾ ਸੀ।

ਉਹ ਟਰੋਲਰਜ਼ ਨੂੰ ਬਰਾਬਰੀ ਨਾਲ ਮੂੰਹ ਤੋੜ ਜਵਾਬ ਵੀ ਦਿੰਦੀ ਸੀ ਪਰ ਫਿਰ ਉਸ ਨੇ ਸੋਚਿਆ ਕਿ ਜੋ ਲੋਕ ਆਪਣੀ ਪਛਾਣ ਤਕ ਲੁਕੋ ਕੇ ਰੱਖਦੇ ਹਨ ਤੇ ਫਿਰ ਕੁਮੈਂਟ ਕਰਦੇ ਹਨ ਤਾਂ ਅਜਿਹੇ ਘਟੀਆ ਲੋਕਾਂ ਤੋਂ ਕੀ ਡਰਨਾ। ਹੁਣ ਉਹ ਅਜਿਹੇ ਲੋਕਾਂ ਨੂੰ ਸਿੱਧਾ ਬਲਾਕ ਕਰ ਦਿੰਦੀ ਹੈ।

ਸੋਨਾਕਸ਼ੀ ਨੇ ਕਿਹਾ ਕਿ ਜਦੋਂ ਉਹ ‘ਦਬੰਗ’ ਫ਼ਿਲਮ ’ਚ ਨਜ਼ਰ ਆਈ ਸੀ ਤਾਂ ਉਦੋਂ ਉਸ ਨੇ ਆਪਣਾ ਭਾਰ 30 ਕਿਲੋ ਘੱਟ ਕੀਤਾ ਸੀ ਪਰ ਇਸ ਦੇ ਬਾਵਜੂਦ ਲੋਕ ਉਸ ਨੂੰ ਮੋਟਾਪੇ ’ਤੇ ਬਾਡੀ ਸ਼ੇਮਿੰਗ ਕਰਦੇ ਹਨ। ਹੁਣ ਉਸ ਨੇ ਅਜਿਹੇ ਲੋਕਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ। ਸੋਨਾਕਸ਼ੀ ਨੇ ਕਿਹਾ, ‘ਜਿਨ੍ਹਾਂ ਨੂੰ ਮੈਂ ਵਧੀਆ ਨਹੀਂ ਲੱਗਦੀ, ਉਹ ਮੈਨੂੰ ਨਾ ਦੇਖਣ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਇਕ ਰਾਤ 'ਚ ਅਨੁਪਮ ਖੇਰ ਦੇ ਬਦਲੇ ਸੁਰ, ਮੋਦੀ ਸਰਕਾਰ ਦੀ ਨਿੰਦਿਆ ਕਰਨ ਤੋਂ ਬਾਅਦ ਕੀਤਾ ਨਵਾਂ ਟਵੀਟ
NEXT STORY