ਮੁੰਬਈ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ ਵਿਆਹ 23 ਜੂਨ ਨੂੰ ਹੋਇਆ ਹੈ। ਅਦਾਕਾਰਾ ਨੇ ਵਿਆਹ ਦੇ ਇਕ ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਵਿਆਹ ਦੀ ਇਕ ਮਹੀਨੇ ਦੀ ਵਰ੍ਹੇਗੰਢ 'ਤੇ ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਇਕਬਾਲ ਨਾਲ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਸਾਰੀਆਂ ਤਸਵੀਰਾਂ 'ਚ ਇਹ ਜੋੜਾ ਛੁੱਟੀਆਂ 'ਤੇ ਇਕ-ਦੂਜੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਿਹਾ ਹੈ।


ਸੋਨਾਕਸ਼ੀ ਅਤੇ ਜ਼ਹੀਰ ਨੇ ਸੱਤ ਸਾਲ ਦੇ ਰਿਸ਼ਤੇ ਤੋਂ ਬਾਅਦ 23 ਜੂਨ ਨੂੰ ਮੁੰਬਈ 'ਚ ਰਜਿਸਟਰਡ ਵਿਆਹ ਕੀਤਾ ਹੈ। ਇਸ ਵਿਆਹ 'ਚ ਦੋਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਖਾਸ ਦੋਸਤ ਵੀ ਸ਼ਾਮਲ ਹੋਏ। ਵਿਆਹ ਤੋਂ ਬਾਅਦ, ਜੋੜੇ ਨੇ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ, ਜਿਸ 'ਚ ਕਈ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।


ਬ੍ਰੈਸਟ ਕੈਂਸਰ ਪੀੜਤ ਹਿਨਾ ਖ਼ਾਨ ਦੀ ਤਾਕਤ ਬਣ ਨਾਲ ਖੜ੍ਹੇ ਨੇ ਪ੍ਰੇਮੀ ਰੌਕੀ ਜੈਸਵਾਲ, ਤਸਵੀਰ ਕੀਤੀ ਸਾਂਝੀ
NEXT STORY