ਮੁੰਬਈ- ਸੋਨਮ ਕਪੂਰ ਦੀ ਫ਼ਿਲਮ 'ਨੀਰਜਾ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਸੋਨਮ ਨੇ ਬਹਾਦੁਰ ਏਅਰ ਹੋਸਟੈੱਸ ਨੀਰਜਾ ਭਨੋਟ ਦਾ ਰੋਲ ਕੀਤਾ ਹੈ ਪਰ ਬਚਪਨ 'ਚ ਸਕੂਲ 'ਚ ਜਦੋਂ ਲੜਕੇ ਸੋਨਮ ਨੂੰ ਪਰੇਸ਼ਾਨ ਕਰਦੇ ਸਨ ਤਾਂ ਉਹ ਆਪਣੇ ਕਜ਼ਨ ਅਰਜੁਨ ਕਪੂਰ ਨੂੰ ਉਨ੍ਹਾਂ ਨੂੰ ਧਮਕਾਉਣ ਲਈ ਭੇਜਦੀ ਸੀ।
ਫ਼ਿਲਮ 'ਨੀਰਜਾ' ਦੇ ਕਈ ਸੀਨਜ਼ 'ਚ ਨੀਰਜਾ ਦੇ ਬਚਪਨ ਦੀਆਂ ਫੋਚਟੋਜ਼ ਦਿਖਾਈਆਂ ਗਈਆਂ ਹਨ। ਅਸਲ 'ਚ ਇਹ ਫੋਟੋਜ਼ ਸੋਨਮ ਦੇ ਬਚਪਨ ਦੀਆਂ ਹਨ ਜਿਨ੍ਹਾਂ ਨੂੰ ਡਾਇਰੈਕਟਰ ਨੇ ਫ਼ਿਲਮ 'ਚ ਇਸਤੇਮਾਲ ਕੀਤਾ ਹੈ।
ਸੋਨਮ ਨਾਲ ਜੁੜੇ ਕੁਝ ਦਿਲਚਸਪ ਤੱਥ
► ਆਪਣੇ ਜ਼ਿਆਦਾ ਭਾਰ ਕਾਰਨ ਸੋਨਮ ਨੇ ਆਪਣੇ ਬੁਆਏਫ੍ਰੈਂਡ ਨਾਲ ਬ੍ਰੈਕਅੱਪ ਕਰ ਲਿਆ ਸੀ। ਦਰਅਸਲ, ਉਨ੍ਹਾਂ ਦੇ ਬੁਆਏਫ੍ਰੈਂਡ ਨੇ ਸੋਨਮ ਦੇ ਭਾਰ ਨੂੰ ਲੈ ਕੇ ਕੁਝ ਕਿਹਾ ਸੀ, ਜਿਸ ਦੇ ਬਾਅਦ ਸੋਨਮ ਨੇ ਉਸ ਨਾਲ ਰਿਸ਼ਤਾ ਤੋੜ ਲਿਆ ਸੀ।
► 19 ਸਾਲ ਦੀ ਉਮਰ 'ਚ ਸੋਨਮ ਬਹੁਤ ਮੋਟੀ ਸੀ, ਉਸ ਨੂੰ ਡਾਈਬਿਟੀਜ਼ ਜਿਹੀਆਂ ਕੁਝ ਬਿਮਾਰੀਆਂ ਵੀ ਸਨ।
► ਸੋਨਮ ਨੂੰ ਕਿਤਾਬਾਂ ਪੜਣ ਦਾ ਬਹੁਤ ਸ਼ੌਂਕ ਸੀ।
► ਰਣਵੀਰ ਸਿੰਘ ਸੋਨਮ ਦੇ ਕਜ਼ਨ ਹਨ। ਦਰਅਸਲ, ਸੋਨਮ ਦੀ ਮਾਂ ਅਤੇ ਰਣਵੀਰ ਦੀ ਮਾਂ ਆਪਸ 'ਚ ਰਿਸ਼ਤੇਦਾਰ ਹਨ।
► ਸੋਨਮ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਅਜਿਹੇ 'ਚ ਸੰਜੇ ਲੀਲਾ ਭੰਸਾਲੀ ਨੂੰ ਫ਼ਿਲਮ 'ਸਾਂਵਰੀਆ' ਲਈ ਸੋਨਮ ਨੂੰ ਮਨਾਉਣ ਨੂੰ ਕਰੀਬ ਡੇਢ ਸਾਲ ਦਾ ਸਮਾਂ ਲੱਗਿਆ।
► ਸੋਨਮ ਦਾ ਕਹਿਣਾ ਹੈ ਕਿ ਉਹ ਕਦੇ ਵੀ ਅਦਾਕਾਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।
ਬ੍ਰੈਕਅੱਪ ਦੇ ਬਾਅਦ ਡਿਪ੍ਰੈਸ਼ਨ 'ਚ ਕੈਟਰੀਨਾ!
NEXT STORY