ਮੁੰਬਈ- ਅਦਾਕਾਰਾ ਸੋਨਮ ਕਪੂਰ ਭਾਵੇਂ ਹੀ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਕਿਸੇ ਨਾ ਕਿਸੇ ਕਾਰਨ ਉਹ ਸੁਰਖੀਆਂ 'ਚ ਰਹਿੰਦੀ ਹੈ। ਅੱਜ ਇਹ ਅਦਾਕਾਰਾ ਆਪਣੀ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ ਪਰ ਸ਼ੁਰੂਆਤੀ ਦਿਨਾਂ 'ਚ ਉਹ ਫੈਸ਼ਨ ਡਿਜ਼ਾਈਨਰਾਂ ਤੋਂ ਉਧਾਰ ਲੈ ਕੇ ਕੱਪੜੇ ਪਾਉਂਦੀ ਸੀ। ਹਾਲਾਂਕਿ ਇਹ ਅੱਜ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਸੋਨਮ ਨੇ ਸ਼ੁਰੂਆਤ ਕੀਤੀ ਸੀ, ਜ਼ਮਾਨਾ ਅਜਿਹਾ ਨਹੀਂ ਸੀ। ਸੋਨਮ ਦਾ ਕਹਿਣਾ ਹੈ ਕਿ ਮੈਂ ਆਪਣੇ ਜਾਣ-ਪਛਾਣ ਵਾਲੇ ਡਿਜ਼ਾਈਨਰਾਂ ਦੇ ਬਣਾਏ ਕੱਪੜਿਆਂ 'ਚੋਂ ਉਹੀ ਪਹਿਨਣਾ ਚਾਹੁੰਦੀ ਸੀ ਜੋ ਮੈਨੂੰ ਪਸੰਦ ਸੀ। ਮੈਨੂੰ ਇਹ ਸਮਝ ਮੇਰੀ ਮਾਂ ਅਤੇ ਫੈਸ਼ਨ ਲਈ ਮੇਰੇ ਜਨੂੰਨ ਤੋਂ ਮਿਲੀ ਹੈ। ਅੰਤਰਰਾਸ਼ਟਰੀ ਅਤੇ ਭਾਰਤੀ ਦੋਵੇਂ ਡਿਜ਼ਾਈਨਰ ਮੈਨੂੰ ਸਟਾਰ ਲੱਗਦੇ ਸਨ। ਅਜਿਹਾ ਨਹੀਂ ਹੈ ਕਿ ਮੈਂ ਫੈਸ਼ਨ ਰਾਹੀਂ ਆਪਣੇ ਲਈ ਇਕ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸਗੋਂ ਇਹ ਫੈਸ਼ਨ ਲਈ ਮੇਰਾ ਸੱਚਾ ਪਿਆਰ ਹੈ।
ਅਦਾਕਾਰਾ ਨੇ ਅੱਗੇ ਕਿਹਾ ਮੈਨੂੰ ਅਹਿਸਾਸ ਹੋਇਆ ਕਿ ਲੋਕ ਅਕਸਰ ਕੱਪੜੇ ਉਧਾਰ ਨਹੀਂ ਲੈਂਦੇ, ਇਸ ਲਈ ਮੈਂ ਉਨ੍ਹਾਂ ਨੂੰ ਉਧਾਰ ਲੈਣਾ ਸ਼ੁਰੂ ਕਰ ਦਿੱਤਾ। ਹਰ ਸਮੇਂ ਹਰ ਚੀਜ਼ ਖਰੀਦਣ ਦਾ ਕੋਈ ਮਤਲਬ ਨਹੀਂ ਸੀ, ਮੈਂ ਬਹੁਤ ਕੁਝ ਖਰੀਦਿਆ, ਪਰ ਉਧਾਰ ਲੈਣਾ ਵਧੇਰੇ ਵਿਹਾਰਕ ਸੀ। ”
ਇਸ ਤੋਂ ਇਲਾਵਾ ਸੋਨਮ ਨੇ ਕਿਹਾ ਕਿ ਕਲਾ, ਸਿਨੇਮਾ ਜਾਂ ਫੈਸ਼ਨ ਰਾਹੀਂ ਭਾਰਤੀ ਸੱਭਿਆਚਾਰ ਦੀ ਅਮੀਰੀ ਅਤੇ ਵਿਭਿੰਨਤਾ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਰੈੱਡ ਕਾਰਪੇਟ ਹੋਵੇ ਜਾਂ ਕੋਈ ਹੋਰ ਸਟੇਜ, ਮੈਂ ਕਦੇ ਵੀ ਭਾਰਤੀ ਸੱਭਿਆਚਾਰ ਦੀ ਸੁੰਦਰਤਾ ਨੂੰ ਦਿਖਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੀ।
ਗਾਇਕਾ ਸੁਨੰਦਾ ਸ਼ਰਮਾ ਦਾ ਪਹਿਲਾ ਕ੍ਰਸ਼ ਹੈ ਪਾਕਿਸਤਾਨ 'ਚ, ਮੁਲਾਕਾਤ ਕਰਕੇ ਪਹੁੰਚੀ ਸੱਤਵੇਂ ਆਸਮਾਨ 'ਤੇ
NEXT STORY