ਚੰਡੀਗੜ੍ਹ (ਬਿਊਰੋ)– ਕੁਝ ਦਿਨ ਪਹਿਲਾਂ ਸੋਨੀ ਮਾਨ ਦਾ ਗੀਤ ‘ਸੁਣ ਤੱਤਾ ਤੱਤਾ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ ਤਕ ਹੋ ਗਈ। ਸੋਨੀ ਮਾਨ ਨੇ ਫਾਇਰਿੰਗ ਪਿੱਛੇ ਲੱਖਾ ਸਿਧਾਣਾ ਦਾ ਹੱਥ ਦੱਸਿਆ ਹੈ। ਇਸ ਸਬੰਧੀ ਸੋਨੀ ਮਾਨ ਨੇ ਲਾਈਵ ਹੋ ਕੇ ਲੱਖਾ ਸਿਧਾਣਾ ’ਤੇ ਇਲਜ਼ਾਮ ਲਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਕੁੜਤੇ-ਚਾਦਰੇ 'ਚ ਹਰਭਜਨ ਮਾਨ ਨੇ ਸਾਂਝੀਆਂ ਕੀਤੀਆਂ ਘਰਵਾਲੀ ਦੀਆਂ ਖ਼ਾਸ ਤਸਵੀਰਾਂ
ਸੋਨੀ ਮਾਨ ਨੇ ਕਿਹਾ, ‘ਸਾਡੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਇਹ ਲੱਖਾ ਸਿਧਾਣਾ ਦੇ ਬੰਦੇ ਹਨ। ਜਦੋਂ ਤੋਂ ਗੀਤ ਰਿਲੀਜ਼ ਹੋਇਆ ਹੈ, ਇਹ ਸਾਨੂੰ ਉਦੋਂ ਤੋਂ ਹੀ ਧਮਕੀਆਂ ਦੇ ਰਹੇ ਹਨ। ਉਹ ਸਾਡੇ ’ਤੇ ਗੀਤ ਡਿਲੀਟ ਕਰਕੇ ਮੁਆਫ਼ੀ ਮੰਗਣ ਲਈ ਆਖ ਰਹੇ ਹਨ। ਜਦੋਂ ਅਸੀਂ ਮੁਆਫ਼ੀ ਨਹੀਂ ਮੰਗੀ ਤਾਂ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਅਸੀਂ ਮੁਆਫ਼ੀ ਨਹੀਂ ਮੰਗਣੀ ਕਿਉਂਕਿ ਗੀਤ ’ਚ ਅਸੀਂ ਕੁਝ ਗਲਤ ਨਹੀਂ ਕਿਹਾ। ਮੇਰੇ ਪਰਿਵਾਰ ਨੂੰ ਗਲਤ ਬੋਲਿਆ ਗਿਆ, ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ। ਮੈਂ ਪਹਿਲਾਂ ਹੀ ਕਿਹਾ ਸੀ ਕਿ ਇਥੇ ਸੱਚ ਬੋਲੋ ਤੇ ਮੁਆਫ਼ੀ ਮੰਗੋ। 2 ਦਿਨਾਂ ਤੋਂ ਲਗਾਤਾਰ ਧਮਕੀਆਂ ਦੇ ਰਹੇ ਹਨ। ਅਸੀਂ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।’
ਉਥੇ ਦੂਜੇ ਪਾਸੇ ਰਣਬੀਰ ਬਾਠ ਦਾ ਕਹਿਣਾ ਹੈ ਕਿ ਲੱਖਾ ਸਿਧਾਣਾ ਨੇ ਉਸ ਨੂੰ ਫੋਨ ’ਤੇ ਧਮਕੀ ਦਿੱਤੀ ਸੀ। ਰਣਬੀਰ ਬਾਠ ਨੇ ਰਿਕਾਰਡਿੰਗ ਵੀ ਸੁਣਾਈ, ਜਿਸ ’ਚ ਲੱਖਾ ਸਿਧਾਣਾ ਰਣਬੀਰ ਬਾਠ ਨੂੰ ਗੀਤ ਡਿਲੀਟ ਕਰਨ ਲਈ ਕਹਿ ਰਿਹਾ ਹੈ ਤੇ ਜਦੋਂ ਉਹ ਗੀਤ ਡਿਲੀਟ ਕਰਨ ਲਈ ਨਹੀਂ ਮੰਨੇ ਤਾਂ ਲੱਖਾ ਸਿਧਾਣਾ ਨੇ ਕਿਹਾ ਕਿ ਉਸ ਨੂੰ ਗੀਤ ਡਿਲੀਟ ਕਰਵਾਉਣਾ ਆਉਂਦਾ ਹੈ।
ਦੱਸ ਦੇਈਏ ਕਿ ਸੋਨੀ ਮਾਨ ਨੇ ਆਪਣੇ ਗੀਤ ‘ਸੁਣ ਤੱਤਾ ਤੱਤਾ’ ’ਚ ਕਈ ਮੁੱਦਿਆਂ ’ਤੇ ਗੱਲ ਕੀਤੀ ਹੈ। ਫਾਇਰਿੰਗ ਤੋਂ ਬਾਅਦ ਸੋਨੀ ਮਾਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਲਿਖਦੀ ਹੈ, ‘ਵਾਹਿਗੁਰੂ ਜੀ ਤੁਹਾਡਾ ਲੱਖ-ਲੱਖ ਸ਼ੁਕਰ ਹੈ ਮੇਰਾ ਪਰਿਵਾਰ ਬਚਾ ਲਿਆ ਤੁਸੀਂ ਅੱਜ। ਇਕ ਸੱਚ ਬੋਲਣ ਕਾਰਨ ਆਪਣੇ ਪਰਿਵਾਰ ਨੂੰ ਖੋਹ ਦੇਣਾ ਸੀ ਮੈਂ। ‘ਸੁਣ ਤੱਤਾ ਤੱਤਾ’ ਗੀਤ ’ਚ ਮੈਂ ਕੀ ਗਲਤ ਬੋਲਿਆ ਹੈ ਦੱਸੋ ਮੈਨੂੰ, ਜਿਸ ਕਰਕੇ ਉਨ੍ਹਾਂ ਦੇ ਬੰਦਿਆਂ ਨੇ ਗੋਲੀਆਂ ਚਲਾ ਦਿੱਤੀਆਂ ਸਾਡੇ ’ਤੇ।’
ਨੋਟ– ਇਸ ਵਿਵਾਦ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਜਜ਼ਬਾਤਾਂ ਅਤੇ ਜੋਸ਼ ਨਾਲ ਭਰਿਆ '83' ਦਾ ਪਹਿਲਾ ਗੀਤ 'Lehra Do', ਵੀਡੀਓ ਵੇਖ ਬਾਗੋ ਬਾਗ ਹੋਏ ਲੋਕ
NEXT STORY