ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਰਾਜਨੀਤੀ ’ਚ ਸ਼ਾਮਲ ਹੋਣ ’ਤੇ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ ਦੀਆਂ ਸੋਸ਼ਲ ਮੀਡੀਆ ਪੋਸਟਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਸਿੱਧੂ ਮੂਸੇ ਵਾਲਾ ਪ੍ਰਤੀ ਲੋਕਾਂ ਦੀ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਹੈ।
ਉਥੇ ਅੱਜ ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਨਾਲ ਹੀ ਸਿੱਧੂ ਨੇ ਕੁਝ ਸਵਾਲ ਵੀ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਉਹ ਲੋਕਾਂ ਕੋਲੋਂ ਚਾਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਆ ਕੇ ਕਸੂਤੀ ਘਿਰੀ ਕੰਗਨਾ ਰਣੌਤ ਦੇ ਬਦਲੇ ਤੇਵਰ, ਕਿਹਾ- ਮੈਂ ਕਿਸੇ ਤੋਂ ਨਹੀਂ ਮੰਗੀ ਮਾਫ਼ੀ
ਇਸ ਦੇ ਨਾਲ ਹੀ ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਵੀ ਇੰਸਟਾਗ੍ਰਾਮ ’ਤੇ ਲਾਈਵ ਹੋਈ। ਸੋਨੀਆ ਮਾਨ ਨੇ ਲਾਈਵ ਦੌਰਾਨ ਸਿੱਧੂ ਮੂਸੇ ਵਾਲਾ ਦੀ ਸੁਪੋਰਟ ਕੀਤੀ ਹੈ। ਸੋਨੀਆ ਮਾਨ ਨੇ ਕਿਹਾ ਕਿ ਜੇਕਰ ਕੋਈ ਚੰਗਾ ਵਿਅਕਤੀ ਰਾਜਨੀਤੀ ’ਚ ਆਉਂਦਾ ਹੈ ਤਾਂ ਉਸ ਦਾ ਸਾਨੂੰ ਸਭ ਨੂੰ ਸਮਰਥਨ ਕਰਨਾ ਚਾਹੀਦਾ ਹੈ।
ਸੋਨੀਆ ਮਾਨ ਲਾਈਵ ਦੌਰਾਨ ਬੇਹੱਦ ਗੁੱਸੇ ’ਚ ਵੀ ਨਜ਼ਰ ਆਈ। ਨਾਲ ਹੀ ਸੋਨੀਆ ਮਾਨ ਨੇ ਆਪਣਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਦੱਸ ਦੇਈਏ ਕਿ ਸੋਨੀਆ ਮਾਨ ਨੇ ਇਹ ਸਭ ਗੱਲਾਂ ਇੰਸਟਾਗ੍ਰਾਮ ਲਾਈਵ ’ਚ ਬੋਲੀਆਂ ਹਨ, ਜਿਸ ਦੀ ਵੀਡੀਓ ਉਸ ਨੇ ਪੋਸਟ ’ਚ ਸਾਂਝੀ ਨਹੀਂ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਕੇਬੀਸੀ' 'ਚ ਅਮਿਤੋਜ ਸਿੰਘ ਨੇ ਜਿੱਤਿਆ ਅਮਿਤਾਭ ਦਾ ਦਿਲ, ਸਮਝਦਾਰੀ ਨਾਲ ਸ਼ੋਅ 'ਚੋਂ ਜਿੱਤੇ 25 ਲੱਖ ਰੁਪਏ
NEXT STORY