ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼੍ਰੀਨਗਰ ਦੀ ਇਕ ਦੁਕਾਨ ’ਤੇ ਅਚਾਨਕ ਪਹੁੰਚ ਕੇ ਦੁਕਾਨਦਾਰ ਨੂੰ ਹੈਰਾਨ ਕਰਦਿਆਂ ਉਸ ਦੀ ਦੁਕਾਨ ਦੇ ਸਾਮਾਨ ਦਾ ਪ੍ਰਚਾਰ ਕੀਤਾ। ਸੂਦ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੀ ਸੋਧੀ ਹੋਈ ਫ਼ਿਲਮ ਨੀਤੀ ਦੇ ਸਿਲਸਿਲੇ ’ਚ ਇਨ੍ਹੀਂ ਦਿਨੀਂ ਸ਼੍ਰੀਨਗਰ ’ਚ ਹਨ।
ਸੋਨੂੰ ਸੂਦ ਸ਼ਹਿਰ ਦੇ ਬਟਮਾਲੂ ਬਾਜ਼ਾਰ ਦੀ ਇਕ ਗਲੀ ’ਚ ਗਏ ਤੇ ਸ਼ਮੀ ਖ਼ਾਨ ਨਾਂ ਦੇ ਦੁਕਾਨਦਾਰ ਨਾਲ ਗੱਲਬਾਤ ਕਰਨ ਲੱਗੇ, ਜੋ ਕਿ ਲਗਭਗ ਇਕ ਦਹਾਕੇ ਤੋਂ ਜੁੱਤੀਆਂ-ਚੱਪਲਾਂ ਵੇਚਣ ਦਾ ਕੰਮ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਨੇ ਪਤਨੀ ਵਲੋਂ ਲਾਏ ਦੋਸ਼ਾਂ 'ਤੇ ਤੋੜੀ ਚੁੱਪੀ, ਸੋਸ਼ਲ ਮੀਡੀਆ 'ਤੇ ਦੱਸੀ ਸ਼ਾਲਿਨੀ ਦੀ ਅਸਲ ਸੱਚਾਈ
ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨੂੰ ਲੈ ਕੇ ਲੋਕਾਂ ਦੀ ਸਰਾਹਨਾ ਹਾਸਲ ਕਰਨ ਵਾਲੇ ਸੂਦ ਨੇ ਖ਼ਾਨ ਕੋਲੋਂ ਚੱਪਲਾਂ ਦੀ ਕੀਮਤ ਪੁੱਛੀ ਤੇ ਉਨ੍ਹਾਂ ਨੂੰ ਥੋੜ੍ਹੀ ਛੋਟ ਦੇਣ ਲਈ ਕਿਹਾ। ਸੂਦ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਨ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਬੇਨਤੀ ਵੀ ਕੀਤੀ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ’ਚ ਕਿਹਾ, ‘ਜੋ ਵੀ ਜੁੱਤੀਆਂ ਖਰੀਦਣਾ ਚਾਹੁੰਦਾ ਹੈ, ਸ਼ਮੀ ਭਰਾ ਦੀ ਦੁਕਾਨ ’ਤੇ ਆਓ ਤੇ ਜੇਕਰ ਤੁਸੀਂ ਮੇਰਾ ਨਾਂ ਲੈਂਦੇ ਹੋ ਤਾਂ ਉਹ ਤੁਹਾਨੂੰ ਛੋਟ ਜ਼ਰੂਰ ਦੇਣਗੇ।’
ਦੱਸ ਦੇਈਏ ਕਿ ਪਿਛਲੇ ਸਾਲ ਤਾਲਾਬੰਦੀ ’ਚ ਸੋਨੂੰ ਸੂਦ ਨੇ ਲੋੜਵੰਦਾਂ ਦੀ ਮਦਦ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਅੱਜ ਵੀ ਬਾਦਸਤੂਰ ਜਾਰੀ ਹੈ। ਸਿਰਫ ਮੁੰਬਈ ਤਕ ਹੀ ਨਹੀਂ, ਸਗੋਂ ਸੋਨੂੰ ਸੂਦ ਅੱਜ ਹਰ ਦੇਸ਼ ਵਾਸੀ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਉਥੇ ਸੋਨੂੰ ਸੂਦ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਉਹ ਜਿਥੇ ਵੀ ਜਾਂਦੇ ਹਨ, ਉਥੋਂ ਕੋਈ ਨਾ ਕੋਈ ਖ਼ਾਸ ਵੀਡੀਓ ਜ਼ਰੂਰ ਸਾਂਝੀ ਕਰਦੇ ਹਨ।
ਨੋਟ– ਸੋਨੂੰ ਸੂਦ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਸਿਰ ’ਤੇ ਘਾਹ ਦੀ ਪੰਡ ਚੁੱਕੀ ਨਜ਼ਰ ਆਈ ਸਾਰਾ ਅਲੀ ਖ਼ਾਨ, ਵੀਡੀਓ ਹੋਈ ਵਾਇਰਲ
NEXT STORY