ਐਂਟਰਟੇਨਮੈਂਟ ਡੈਸਕ- ਦੱਖਣੀ ਇੰਡਸਟਰੀ ਤੋਂ ਬੁਰੀ ਖ਼ਬਰ ਆ ਰਹੀ ਹੈ। ਮਸ਼ਹੂਰ ਅਦਾਕਾਰ ਵਿਸ਼ਨੂੰ ਪ੍ਰਸਾਦ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਕਿਸ਼ੋਰ ਸੱਤਿਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਨੂੰ ਪ੍ਰਸਾਦ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸੀ। ਜਿਸ ਕਾਰਨ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਤੋਂ ਉਭਰਨ ਦੀ ਤਾਕਤ ਦੇਵੇ।
ਇੱਕ ਵੈੱਬ ਪੋਰਟਲ ਦੇ ਅਨੁਸਾਰ ਵਿਸ਼ਨੂੰ ਪ੍ਰਸਾਦ ਲੰਬੇ ਸਮੇਂ ਤੋਂ ਲੀਵਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਲੀਵਰ ਟ੍ਰਾਂਸਪਲਾਂਟ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਦੀ ਧੀ ਸ਼ਵੇਚਾ ਉਨ੍ਹਾਂ ਦੀ ਡੋਨਰ ਬਣਨ ਲਈ ਤਿਆਰ ਸੀ, ਹਾਲਾਂਕਿ ਅਦਾਕਾਰ ਸਰਜਰੀ ਤੋਂ ਪਹਿਲਾਂ ਹੀ ਦੁਨੀਆ ਛੱਡ ਗਿਆ।
ਵਿਸ਼ਨੂੰ ਮਲਿਆਲਮ ਇੰਡਸਟਰੀ ਦੇ ਇੱਕ ਮਸ਼ਹੂਰ ਅਦਾਕਾਰ ਸਨ। ਉਨ੍ਹਾਂ ਨੇ ਟੀਵੀ ਤੋਂ ਫਿਲਮਾਂ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਨੇ 'ਥੋਂਡਾਮੁਥਾਲਮ ਦ੍ਰਿਕਸਾਕਸ਼ਯਮ' ਅਤੇ 'ਸੁਦਾਨੀ ਫਰਾਮ ਨਾਈਜੀਰੀਆ' ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਇਸ ਤੋਂ ਇਲਾਵਾ ਉਹ 'ਕਾਈ ਐਥਮ ਦੂਰੇਥੂ', 'ਕਾਸ਼ੀ', 'ਮੰਬਜ਼ਕਲਮ', 'ਰਨਵੇ', 'ਲਾਇਨ', 'ਲੋਕਨਾਥਨ ਆਈਏਐਸ', 'ਬੇਨ ਜਾਨਸਨ', 'ਮਰਾਠਾ ਨਾਡੂ' ਅਤੇ 'ਪਠਾਕਾ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।
ਭਾਰਤ ਦੇ ਐਕਸ਼ਨ ਮਗਰੋਂ ਪਾਕਿ ਅਦਾਕਾਰਾ ਦਾ ਰਿਐਕਸ਼ਨ, ਕਿਹਾ- 'ਮੇਰੀ ਤਾਂ ਦੁਨੀਆ...'
NEXT STORY