ਮੁੰਬਈ (ਬਿਊਰੋ)– ਸੋਨੀ ਵਾਲਿਆਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਐਨੀਮੇਟਿਡ ਫ਼ਿਲਮ ‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ 1 ਤਾਰੀਖ਼ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਸ਼ੁੱਕਰਵਾਰ ਦੀ ਬਜਾਏ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਸੀ।
ਫ਼ਿਲਮ ਨੇ ਭਾਰਤ ’ਚ ਚੰਗੀ ਕਮਾਈ ਵੀ ਕਰ ਲਈ ਹੈ। ਹੁਣ ਤਕ ਇਸ ਫ਼ਿਲਮ ਨੇ 18.84 ਕਰੋੜ ਰੁਪਏ ਕਮਾਏ ਹਨ। ਪਹਿਲੇ ਦਿਨ ਫ਼ਿਲਮ ਨੇ 4.20 ਕਰੋੜ, ਦੂਜੇ ਦਿਨ 3.34 ਕਰੋੜ, ਤੀਜੇ ਦਿਨ 5.19 ਕਰੋੜ ਤੇ ਚੌਥੇ ਦਿਨ 6.11 ਕਰੋੜ ਰੁਪਏ ਦੀ ਕਮਾਈ ਕੀਤੀ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਦੱਸ ਦੇਈਏ ਕਿ ਇਹ ਫ਼ਿਲਮ ਵੀਕੈਂਡ ’ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਨੰਬਰ 1 ਐਨੀਮੇਟਿਡ ਫ਼ਿਲਮ ਬਣ ਗਈ ਹੈ। ਇਹ ਫ਼ਿਲਮ ਸਾਲ 2018 ’ਚ ਰਿਲੀਜ਼ ਹੋਈ ਐਨੀਮੇਟਿਡ ਫ਼ਿਲਮ ‘ਸਪਾਈਡਰ ਮੈਨ : ਇਨਟੂ ਦੀ ਸਪਾਈਡਰ ਵਰਸ’ ਦਾ ਹੀ ਦੂਜਾ ਭਾਗ ਹੈ।
ਫ਼ਿਲਮ ਦਾ ਤੀਜਾ ਭਾਗ ਅਗਲੇ ਸਾਲ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ‘ਸਪਾਈਡਰ ਮੈਨ : ਬਿਓਂਡ ਦਿ ਸਪਾਈਡਰ ਵਰਸ’ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੇਹਾ ਸੋਲੰਕੀ ਨੇ ‘ਤਿਤਲੀ’ ’ਚ ਆਪਣੀ ਭੂਮਿਕਾ ਲਈ ਕੀਤਾ ਮੁੰਬਈ ਦੀ ਫਲਾਵਰ ਮਾਰਕੀਟ ਦਾ ਦੌਰਾ
NEXT STORY