ਮੁੰਬਈ (ਬਿਊਰੋ)– ਭਾਰਤੀ ਸਿਨੇਮਾ ਦੇ ਇਤਿਹਾਸ ’ਚ ਪਹਿਲੀ ਵਾਰ ਬਹੁਤ ਹੀ ਉਡੀਕੀ ਜਾ ਰਹੀ ਤੇ ਪ੍ਰਸਿੱਧ ਹਾਲੀਵੁੱਡ ਫ੍ਰੈਂਚਾਇਜ਼ੀ ਫ਼ਿਲਮ ਦਾ ਪ੍ਰੀਮੀਅਰ 10 ਵੱਖ-ਵੱਖ ਭਾਸ਼ਾਵਾਂ ’ਚ ਸਿਨੇਮਾਘਰਾਂ ’ਚ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ਦੂਜਾ ਵਿਆਹ ਕਰਨਗੇ ਰੈਪਰ ਬਾਦਸ਼ਾਹ? ਖ਼ੁਦ ਬਿਆਨ ਕੀਤਾ ਸੱਚ
ਨਾ ਸਿਰਫ ਸਪਾਈਡਰ ਮੈਨ ਫ੍ਰੈਂਚਾਇਜ਼ੀ ਨੇ ਭਾਰਤੀ ਬਾਕਸ ਆਫਿਸ ’ਤੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਸਗੋਂ ਸਪਾਈਡਰ ਮੈਨ ਦੇਸ਼ ਦਾ ਸਭ ਤੋਂ ਪਿਆਰਾ ਸੁਪਰਹੀਰੋ ਵੀ ਹੈ ਤੇ ਸਾਲਾਂ ਤੋਂ ਇਸ ਦੀ ਮੰਗ ਹੈ ਕਿਉਂਕਿ ਸਪਾਈਡਰ ਮੈਨ ਦੇ ਦੇਸ਼ ਭਰ ’ਚ ਜਨੂੰਨੀ ਫੈਨਜ਼ ਹਨ, ਇਸ ਲਈ ਨਿਰਮਾਤਾਵਾਂ ਨੇ ਇਸ ਨੂੰ ਸਾਰੇ ਭਾਰਤੀਆਂ ਦੇ ਨੇੜੇ ਲਿਆਉਣ ਦਾ ਇਕ ਵਿਲੱਖਣ ਤਰੀਕਾ ਲੱਭਿਆ ਹੈ, ਜਿਸ ਨਾਲ ਇਹ ਇਕ ਪੈਨ ਇੰਡੀਆ ਫ਼ਿਲਮ ਹੋਣ ਦੇ ਨਾਲ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਬਣ ਗਈ ਹੈ।
ਇਥੇ ਕਲਿੱਕ ਕਰਕੇ ਦੇਖੋ ਫ਼ਿਲਮ ਦਾ ਪੰਜਾਬੀ ਟਰੇਲਰ–
ਅੰਗਰੇਜ਼ੀ ਤੋਂ ਇਲਾਵਾ ‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ, ਪੰਜਾਬੀ ਤੇ ਬੰਗਾਲੀ ’ਚ ਰਿਲੀਜ਼ ਹੋਵੇਗੀ। ਸੋਨੀ ਪਿਕਚਰਜ਼ ਐਂਟਰਟੇਨਮੈਂਟ ਇੰਡੀਆ 2 ਜੂਨ, 2023 ਨੂੰ ‘ਸਪਾਈਡਰ ਮੈਨ : ਐਕ੍ਰਾਸ ਦਿ ਸਪਾਈਡਰ ਵਰਸ’ ਨੂੰ ਰਿਲੀਜ਼ ਕਰੇਗੀ।
ਨੋਟ– ਪੰਜਾਬੀ ’ਚ ਇਹ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪ੍ਰਿਅੰਕਾ ਚੋਪੜਾ ਤੇ ਰਿਚਰਡ ਮੈਡੇਨ ਨਾਲ ਮੰੁਬਈ ਤੋਂ ਸ਼ੁਰੂ ਹੋਇਆ ਆਗਾਮੀ ਸੀਰੀਜ਼ ‘ਸਿਟਾਡੇਲ’ ਦਾ ਗਲੋਬਲ ਟੂਰ
NEXT STORY