ਮੁੰਬਈ (ਬਿਊਰੋ)– ਬੀਤੇ ਦਿਨੀਂ ਸੋਨੀ ਪਿਕਚਰਜ਼ ਨੇ ਅਗਲੀ ਸਪਾਈਡਰ-ਮੈਨ ਫ਼ਿਲਮ ਦਾ ਦੂਜਾ ਟਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨਾਲ ਸਾਨੂੰ ਇਕ ਬਿਹਤਰ ਆਇਡੀਆ ਮਿਲਦਾ ਹੈ ਕਿ ਮਲਟੀਵਰਸ ਐਡਵੈਂਚਰ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ। ‘ਸਪਾਈਡਰ-ਮੈਨ : ਨੋ ਵੇ ਹੋਮ’ ਦੇ ਟਰੇਲਰ ’ਚ ਟੋਬੀ ਮੈਗੁਆਇਰ ਤੇ ਐਂਡਰਿਊ ਗਾਰਫੀਲਡ ਦੀ ਸਪਾਈਡਰ-ਮੈਨ ਦੇ ਤੌਰ ’ਤੇ ਵਾਪਸੀ ਦਾ ਕੋਈ ਸੰਕੇਤ ਨਹੀਂ ਹੈ, ਜਿਸ ਦੀ ਪ੍ਰਸ਼ੰਸਕ ਹਰ ਇਕ ਦੇ ਭਰੋਸੇ ਦੇ ਬਾਵਜੂਦ ਉਮੀਦ ਕਰ ਰਹੇ ਸਨ ਪਰ ਸਾਨੂੰ ਸਪਾਈਡਰ-ਮੈਨ ਦੇ ਖਲਨਾਇਕਾਂ ਦੇ ਰੂਪ ’ਚ ਡਾਕਟਰ ਔਕਟੋਪਸ, ਇਲੈਕਟਰੋ, ਸੈਂਡਮੈਨ, ਦਿ ਲਿਜ਼ਰਡ ਤੇ ਗ੍ਰੀਨ ਗੋਬਲਿਨ ਦੇਖਣ ਨੂੰ ਮਿਲਣਗੇ।
ਇਹ ਖ਼ਬਰ ਵੀ ਪੜ੍ਹੋ : ਪੜ੍ਹੋ ਕਾਮੇਡੀਅਨ ਵੀਰ ਦਾਸ ਦੀ ਉਹ ਕਵਿਤਾ, ਜਿਸ ’ਤੇ ਮਚ ਰਿਹੈ ਹੰਗਾਮਾ
ਡਾਕਟਰ ਸਟਰੇਂਜ ਨੇ ਮੁੜ ਖ਼ੁਲਾਸਾ ਕੀਤਾ ਕਿ ਪਾਰਕਰ ਦੀ ਪਛਾਣ ਦੀ ਰੱਖਿਆ ਕਰਨ ਲਈ ਸਪੈੱਲ ਗਲਤ ਹੋ ਗਿਆ ਸੀ ਤੇ ਹਰ ਪਾਸਿਓਂ ‘ਵਿਜ਼ਿਟਰ’ ਆ ਰਹੇ ਹਨ। ਡਾਕਟਰ ਔਕਟੋਪਸ, ਇਲੈਕਟਰੋ, ਸੈਂਡਮੈਨ, ਦਿ ਲਿਜ਼ਰਡ ਤੇ ਗ੍ਰੀਨ ਗੋਬਲਿਨ ਸਮੇਤ ਗੈਰ ਟੌਮ ਹੋਲੈਂਡ ਸਪਾਈਡਰ-ਮੈਨ ਫ਼ਿਲਮਾਂ ਤੋਂ ਲਗਭਗ ਹਰ ਪਿਛਲਾ ਸਪਾਈਡਰ-ਮੈਨ ਖਲਨਾਇਕ ਇਸ ’ਚ ਸ਼ਾਮਲ ਹੈ ਪਰ ਇਸ ’ਚ ਇਕ ਅਨੋਖਾ ਮੋੜ ਹੈ।
ਅਜਨਬੀ ਦੀ ਆਵਾਜ਼ ’ਚ ਕੋਈ ਕਹਿੰਦਾ ਹੈ ਕਿ ਸਪਾਈਡਰ-ਮੈਨ ਦੇ ਹੱਥੋਂ ਮਰਨਾ ਉਨ੍ਹਾਂ ਦੀ ਕਿਸਮਤ ਹੈ। ਇਸ ’ਤੇ ਪਾਰਕਰ ਕਹਿੰਦਾ ਹੈ ਕਿ ਕੋਈ ਹੋਰ ਤਰੀਕਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਬਚਾਉਣ ਲਈ ਬਾਹਰ ਨਿਕਲਣਾ ਚਾਹੀਦਾ ਹੈ, ਜੋ ਆਸਾਨ ਨਹੀਂ ਹੋਵੇਗਾ।
‘ਸਪਾਈਡਰ-ਮੈਨ : ਨੋ ਵੇ ਹੋਮ’ ਤੀਜੀ ਸਪਾਈਡਰ-ਮੈਨ ਫ਼ਿਲਮ ਹੈ, ਜਦੋਂ ਤੋਂ ਟੋਮ ਹੋਲੈਂਡ ਨੇ ਪੀਟਰ ਪਾਰਕਰ ਦੇ ਰੋਲ ’ਚ ਕਦਮ ਰੱਖਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਥੇ ਸਿਰਫ਼ ਤਿੰਨ ਮਾਰਵਲ ਸਿਨੇਮੈਟਿਕ ਯੂਨੀਵਰਸ ਫ਼ਿਲਮਾਂ ਆਈਆਂ ਹਨ– ਸਕਾਰਲੇਟ ਜੌਨਸਨ ਦੀ ‘ਬਲੈਕ ਵਿਡੋ’, ਮਾਰਵਲ ਦੀ ਪਹਿਲੀ ਚੀਨੀ ਸੁਪਰਹੀਰੋ ‘ਸ਼ਾਂਗ ਚੀ’ ਤੇ ‘ਦਿ ਈਟਰਨਲਜ਼’।
‘ਸਪਾਈਡਰ-ਮੈਨ : ਨੋ ਵੇ ਹੋਮ’ 17 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਭਾਰਤ ’ਚ ‘ਸਪਾਈਡਰ-ਮੈਨ : ਨੋ ਵੇ ਹੋਮ’ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮਾਤਾ-ਪਿਤਾ ਨਾਲ ਮਸਤੀ ਕਰਦੀ ਨਜ਼ਰ ਆਈ ਦ੍ਰਿਸ਼ਟੀ ਗਰੇਵਾਲ, ਵੀਡੀਓ ਹੋਈ ਵਾਇਰਲ
NEXT STORY