ਐਂਟਰਟੇਂਮੈਂਟ ਡੈਸਕ : ਕੋਰੀਅਨ ਸੀਰੀਜ਼ 'ਸਕਵੀਡ ਗੇਮ' ਨੇ ਦੁਨੀਆ ਭਰ 'ਚ ਆਪਣੀ ਖ਼ੂਨੀ ਤੇ ਦਿਲ ਹਿੱਲਾ ਦੇਣ ਵਾਲੀ ਕਹਾਣੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ, ਉਸ ਦਾ ਤੀਜਾ ਤੇ ਅਖੀਰਲਾ ਸੀਜ਼ਨ ਹੁਣ ਰਿਲੀਜ਼ ਹੋਣ ਵਾਲਾ ਹੈ। ਐਤਵਾਰ ਨੂੰ ਨੈਟਫਲਿਕਸ ਨੇ ਇਸ ਸੀਰੀਜ਼ ਦਾ ਤੀਜਾ ਟ੍ਰੇਲਰ ਜਾਰੀ ਕਰ ਦਿੱਤਾ ਹੈ, ਜੋ ਕਿ ਦਰਸ਼ਕਾਂ ਲਈ ਇੱਕ ਵਾਰ ਫਿਰ ਥ੍ਰਿਲ ਤੇ ਸਸਪੈਂਸ ਲੈ ਕੇ ਆ ਰਿਹਾ ਹੈ।
ਟ੍ਰੇਲਰ 'ਚ ਕੀ ਹੈ ਖ਼ਾਸ?
ਟ੍ਰੇਲਰ ਵਿੱਚ ਮੁੱਖ ਪਾਤਰ ਖਿਡਾਰੀ 456, ਸਿਓਂਗ ਗੀ-ਹੁਨ ਦੀ ਭਿਆਨਕ ਲੜਾਈ ਇਕ ਅਣਜਾਣ ਫਰੰਟਮੈਨ ਨਾਲ ਵਿਖਾਈ ਗਈ ਹੈ। ਗੀ-ਹੁਨ ਆਪਣੇ ਦੋਸਤ ਜੰਗ ਬੇ ਦੀ ਮੌਤ ਦੇ ਦੁਖ ਤੋਂ ਅਜੇ ਵੀ ਬਾਹਰ ਨਹੀਂ ਆਇਆ ਤੇ ਗਾਰਡਜ਼ ਨਾਲ ਮੁਕਾਬਲਾ ਕਰਦਾ ਨਜ਼ਰ ਆ ਰਿਹਾ ਹੈ। ਉਹ ਗਾਰਡਜ਼ ਨੂੰ ਵਾਰ-ਵਾਰ ਪੁੱਛਦਾ ਹੈ – “ਤੁਸੀਂ ਮੈਨੂੰ ਮਾਰਿਆ ਕਿਉਂ ਨਹੀਂ? ਮੈਨੂੰ ਜਿੰਦਾ ਕਿਉਂ ਰੱਖਿਆ?” – ਇਹ ਸਵਾਲ ਟ੍ਰੇਲਰ ਦੇ ਦਿਲ ਨੂੰ ਛੂਹਣ ਵਾਲੇ ਪਲ ਬਣ ਜਾਂਦੇ ਹਨ।
ਕਦੋਂ ਹੋਵੇਗਾ ਰਿਲੀਜ਼?
'ਸਕਵੀਡ ਗੇਮ' ਦਾ ਤੀਜਾ ਤੇ ਅਖੀਰਲਾ ਸੀਜ਼ਨ 27 ਜੂਨ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਵੇਗਾ।
ਕੌਣ ਹੋਣਗੇ ਮੁੱਖ ਕਿਰਦਾਰ?
ਹਵਾਂਗ ਡੋਂਗ-ਹਿਊਕ ਵਲੋਂ ਲਿਖੀ, ਨਿਰਦੇਸ਼ਤ ਅਤੇ ਨਿਰਮਿਤ ਇਸ ਸੀਰੀਜ਼ ਵਿੱਚ ਪਹਿਲੇ ਸੀਜ਼ਨ ਦੇ ਪਿਆਰੇ ਕਿਰਦਾਰਾਂ ਦੇ ਨਾਲ ਕੁਝ ਨਵੇਂ ਚਿਹਰੇ ਵੀ ਹੋਣਗੇ। ਲੀ ਜੁੰਗ-ਜੇ, ਯਿਮ ਸੀ-ਵਾਨ, ਕਾਂਗ ਹਾ-ਨਿਉਲ, ਵਾਈ ਹਾ-ਜੁਨ, ਪਾਰਕ ਗਯੂ-ਯੰਗ, ਪਾਰਕ ਸੁਂਗ-ਹੂਨ, ਕਾਂਗ ਏ-ਸਿਮ ਤੇ ਹੋਰ ਕਈ ਕਲਾਕਾਰ ਇਸ ਵਾਰ ਗੇਮ ਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾਉਣਗੇ।
ਕੀ ਵੱਖਰਾ ਹੋਵੇਗਾ?
ਇਸ ਵਾਰੀ ਗੇਮ ਦੇ ਨਿਯਮ ਨਵੇਂ ਹੋਣਗੇ, ਪਰ ਖਤਰਾ ਅਤੇ ਮੌਤ ਦੀ ਭੈੜੀ ਛਾਂ ਉਹੀ ਹੋਏਗੀ। ਦਰਸ਼ਕਾਂ ਲਈ ਇਹ ਸੀਜ਼ਨ ਸਿਰਫ਼ ਇੱਕ ਅਖੀਰਲਾ ਮੌਕਾ ਨਹੀਂ, ਸਗੋਂ ਭੁਲਾਏ ਨਾ ਜਾਣ ਵਾਲਾ ਤਜ਼ਰਬਾ ਹੋਵੇਗਾ। ਸਕਵੀਡ ਗੇਮ ਦਾ ਅੰਤ ਨੈਟਫਲਿਕਸ 'ਤੇ ਹੁਣ ਲੰਘਣ ਵਾਲੇ ਪਲਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਮਨੋਰੰਜਨ ਉਦਯੋਗ 'ਚ ਕੰਮਕਾਜੀ ਔਰਤਾਂ ਨਾਲ ਅਕਸਰ ਨਿਰਾਦਰ ਨਾਲ ਕੀਤੀ ਜਾਂਦੀ ਹੈ ਗੱਲ: ਮਾਨੁਸ਼ੀ ਛਿੱਲਰ
NEXT STORY