ਮੁੰਬਈ (ਬਿਊਰੋ) : 'ਬਾਹੂਬਲੀ' ਅਤੇ 'RRR' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਐੱਸ. ਐੱਸ. ਰਾਜਾਮੌਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ 'ਚ ਇੱਕ ਖ਼ਾਸ ਗੱਲਬਾਤ ਦੌਰਾਨ ਰਾਜਾਮੌਲੀ ਨੇ ਆਪਣੀ ਪਤਨੀ ਰਾਮਾ ਨਾਲ ਵਾਪਰੇ ਹਾਦਸੇ ਬਾਰੇ ਗੱਲ ਕੀਤੀ। ਉਨ੍ਹਾਂ ਅਨੁਸਾਰ, ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਨਿਰਦੇਸ਼ਕ ਦਾ ਬੁਰਾ ਹਾਲ ਹੋ ਗਿਆ ਸੀ। ਉਸ ਦੌਰਾਨ ਉਹ ਰੋਈ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਜਾਣਕਾਰ ਹਰ ਡਾਕਟਰ ਨੂੰ ਬੁਲਾਇਆ। ਰਾਜਾਮੌਲੀ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਫ਼ਿਲਮ 'ਮਗਧੀਰਾ' (2009) ਦੀ ਸ਼ੂਟਿੰਗ ਕਰ ਰਹੇ ਸਨ, ਜਿਸ 'ਚ ਰਾਮ ਚਰਨ ਅਤੇ ਕਾਜਲ ਅਗਰਵਾਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...
ਰਾਜਾਮੌਲੀ ਨੂੰ ਪਤਨੀ ਦੇ ਹਾਦਸੇ ਦੀ ਕਹਾਣੀ ਆਈ ਯਾਦ
ਰਾਜਾਮੌਲੀ ਨੇ ਨੈੱਟਫਲਿਕਸ 'ਤੇ ਰਿਲੀਜ਼ ਹੋਈ ਆਪਣੀ ਡਾਕੂਮੈਂਟਰੀ 'ਮਾਡਰਨ ਮਾਸਟਰਜ਼ : ਐੱਸ. ਐੱਸ. ਰਾਜਾਮੌਲੀ' 'ਚ ਕਈ ਖੁਲਾਸੇ ਕੀਤੇ ਹਨ, ਜਿਨ੍ਹਾਂ 'ਚੋਂ ਇੱਕ ਉਨ੍ਹਾਂ ਦੀ ਪਤਨੀ ਰਾਮਾ ਦੇ ਹਾਦਸੇ ਦੀ ਕਹਾਣੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਸਮੇਂ ਉਹ ਹੈਰਾਨ ਰਹਿ ਗਏ ਸੀ ਅਤੇ ਉਨ੍ਹਾਂ ਦੇ ਹੰਝੂ ਵਹਿਣ ਲੱਗ ਪਏ ਸਨ। ਰਾਜਾਮੌਲੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਦਾ ਕਾਫ਼ੀ ਖੂਨ ਵਹਿ ਗਿਆ ਸੀ ਅਤੇ ਉਸ ਦੀ ਪਿੱਠ ਦੇ ਹੇਠਲੇ ਹਿੱਸੇ ਨੂੰ ਅਧਰੰਗ ਹੋ ਗਿਆ ਸੀ। ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ ਅਤੇ ਉਹ ਹਰ ਉਸ ਡਾਕਟਰ ਨੂੰ ਬੁਲਾ ਰਹੇ ਸੀ, ਜਿਸ ਨੂੰ ਉਹ ਜਾਣਦੇ ਸੀ।
ਪਾਗਲਾਂ ਵਾਂਗ ਰੋਂਦੇ ਹੋਏ ਡਾਕਟਰਾਂ ਨੂੰ ਕਰ ਰਹੇ ਸੀ ਫੋਨ
ਰਾਜਾਮੌਲੀ ਅਨੁਸਾਰ, "ਨਜ਼ਦੀਕੀ ਹਸਪਤਾਲ 60 ਕਿਲੋਮੀਟਰ ਦੂਰ ਸੀ। ਮੈਂ ਡਰ ਹੋਇਆ ਸੀ। ਮੇਰੇ ਦਿਮਾਗ 'ਚ ਇਹ ਵਿਚਾਰ ਆਇਆ, ''ਕੀ ਮੈਂ ਰੱਬ ਨੂੰ ਪ੍ਰਾਰਥਨਾ ਕਰ ਰਿਹਾ ਹਾਂ? ਪਰ ਮੈਂ ਅਜਿਹਾ ਨਹੀਂ ਕੀਤਾ ਮੈਂ ਪਾਗਲਾਂ ਦੀ ਤਰ੍ਹਾਂ ਰੋ ਰਿਹਾ ਸੀ ਅਤੇ ਡਾਕਟਰਾਂ ਨੂੰ ਬੁਲਾ ਰਿਹਾ ਸੀ ਅਤੇ ਉਹ ਸਭ ਕਰ ਰਿਹਾ ਸੀ, ਜਿਸ ਦੀ ਜ਼ਰੂਰਤ ਸੀ।"
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਕਰਮ ਨੂੰ ਹੀ ਆਪਣਾ ਰੱਬ ਮੰਨਦੇ ਨੇ
ਰਾਜਾਮੌਲੀ ਨੇ ਇਸੇ ਗੱਲਬਾਤ 'ਚ ਅੱਗੇ ਕਿਹਾ, "ਮੈਨੂੰ ਲੱਗਦਾ ਹੈ ਕਿ ਕਿਸੇ ਸਮੇਂ ਮੈਂ ਕਰਮਯੋਗ ਨੂੰ ਆਪਣੇ ਜੀਵਨ ਢੰਗ ਵਜੋਂ ਚੁਣਿਆ ਹੈ। ਮੇਰਾ ਕੰਮ ਹੀ ਮੇਰਾ ਭਗਵਾਨ ਹੈ। ਮੈਂ ਸਿਨੇਮਾ ਦਾ ਬਹੁਤ ਸਨਮਾਨ ਕਰਦਾ ਹਾਂ।" ਕੁਝ ਸਾਲ ਪਹਿਲਾਂ ਰਾਜਾਮੌਲੀ ਨੇ ਖੁਲਾਸਾ ਕੀਤਾ ਸੀ ਕਿ ਉਹ ਨਾਸਤਿਕ ਹਨ।
ਕੀ ਹੈ 'ਮਾਡਰਨ ਮਾਸਟਰਜ਼': ਐੱਸ. ਰਾਜਾਮੌਲੀ'?
'ਮਾਡਰਨ ਮਾਸਟਰਜ਼: ਐੱਸ.ਐੱਸ. 'ਰਾਜਾਮੌਲੀ' ਨੈੱਟਫਲਿਕਸ 'ਤੇ ਇੱਕ ਡਾਕੂਮੈਂਟਰੀ ਸਟ੍ਰੀਮਿੰਗ ਹੈ, ਜੋ ਇੱਕ ਡੇਲੀ ਸੋਪ ਡਾਇਰੈਕਟਰ ਬਣਨ ਤੋਂ ਲੈ ਕੇ ਫ਼ਿਲਮਾਂ ਦਾ ਸਭ ਤੋਂ ਸਫ਼ਲ ਨਿਰਦੇਸ਼ਕ ਬਣਨ ਅਤੇ ਫਿਰ ਵਿਸ਼ਵਵਿਆਪੀ ਸਨਸਨੀ ਬਣਨ ਤੱਕ ਦੇ ਨਿਰਦੇਸ਼ਕ ਦੇ ਸਫ਼ਰ ਨੂੰ ਬਿਆਨ ਕਰਦੀ ਹੈ। ਡਾਕੂਮੈਂਟਰੀ ਫ਼ਿਲਮ ਦਾ ਨਿਰਦੇਸ਼ਨ ਰਾਘਵ ਖੰਨਾ ਦੁਆਰਾ ਕੀਤਾ ਗਿਆ ਹੈ ਅਤੇ ਐਪਲਾਜ਼ ਐਂਟਰਟੇਨਮੈਂਟ ਅਤੇ ਫ਼ਿਲਮ ਕੰਪੈਨੀਅਨ ਸਟੂਡੀਓ ਦੁਆਰਾ ਨਿਰਮਿਤ ਹੈ। ਦਸਤਾਵੇਜ਼ੀ 'ਚ ਰਾਜਾਮੌਲੀ ਦੇ ਨਾਲ-ਨਾਲ ਫ਼ਿਲਮ ਨਿਰਮਾਤਾਵਾਂ ਅਤੇ ਕਰਨ ਜੌਹਰ, ਪ੍ਰਭਾਸ, ਰਾਣਾ ਡੱਗੂਬਾਤੀ, ਜੂਨੀਅਰ ਐੱਨ. ਟੀ. ਆਰ. ਅਤੇ ਰਾਮ ਚਰਨ ਵਰਗੇ ਸੁਪਰਸਟਾਰਾਂ ਦੇ ਇੰਟਰਵਿਊ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Son Of Sardaar 2 ਫ਼ਿਲਮ ਤੋਂ ਬਾਹਰ ਹੋਏ ਸੰਜੇ ਦੱਤ, ਇਹ ਵੱਡਾ ਕਾਰਨ ਆਇਆ ਸਾਹਮਣੇ
NEXT STORY