ਬਾਲੀਵੁੱਡ ਡੈਸਕ- ਮੁੰਬਈ ’ਚ ਬੀਤੇ ਦਿਨ ਯਾਨੀ ਬੁੱਧਵਾਰ ਰਾਤ ਨੂੰ ‘ਲੋਕਮਤ ਮੋਸਟ ਸਟਾਈਲਿਸ਼ ਐਵਾਰਡਜ਼ 2022’ ਦਾ ਆਯੋਜਨ ਕੀਤਾ ਗਿਆ, ਜਿੱਥੇ ਬਾਲੀਵੁੱਡ ਸਿਤਾਰਿਆਂ ਨੇ ਰੈੱਡ ਕਾਰਪੇਟ ’ਤੇ ਧਮਾਲ ਮਚਾ ਦਿੱਤੀ। ਬਾਲੀਵੁੱਡ ਸਿਤਾਰਿਆਂ ਨੇ ਸਟਾਈਲਿਸ਼ ਅੰਦਾਜ਼ ’ਚ ਇਸ ਈਵੈਂਟ ’ਚ ਐਂਟਰੀ ਕੀਤੀ ਅਤੇ ਆਪਣੇ ਲੁੱਕ ਨਾਲ ਇਕ-ਦੂਜੇ ਨੂੰ ਮੁਕਾਬਲਾ ਦਿੰਦੇ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਨਾਲ ਮਨਾਇਆ ਜਨਮਦਿਨ, ਡਰੈੱਸ ’ਚ ਲੱਗ ਰਹੀ ਕਿਲਰ
ਪਹਿਲੀ ਤਸਵੀਰ ’ਚ ਤਮੰਨਾ ਭਾਟੀਆ ਰਵਾਇਤੀ ਲੁੱਕ ’ਚ ਨਜ਼ਰ ਆ ਰਹੀ ਹੈ। ਇਸ ਅਦਾਕਾਰਾ ਬੇਹੱਦ ਗਲੈਮਰਸ ਲੱਗ ਰਹੀ ਹੈ।

ਇਸ ਦੇ ਨਾਲ ਸ਼ਰਧਾ ਕਪੂਰ ਨੇ ਵੀ ਆਪਣੇ ਹੁਸਨ ਦੇ ਜਲਵੇ ਦਿਖਾਏ। ਅਦਾਕਾਰਾ ਗਾਊਨ ’ਚ ਨਜ਼ਰ ਆਈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੈ।

ਟੀ.ਵੀ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਪੋਜ਼ ਦਿੰਦੀ ਨਜ਼ਰ ਆਈ। ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆਈ।

ਇਸ ਦੇ ਨਾਲ ਸਲਮਾਨ ਖ਼ਾਨ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ’ਚ ਪੋਜ਼ ਦਿੰਦੇ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਜੈਕੇਟ ਨਾਲ ਨੀਲੇ ਰੰਗ ਦੀ ਜੀਂਸ ਪਾਈ ਹੈ।

ਇਹ ਵੀ ਪੜ੍ਹੋ : ਆਲੀਆ ਨੇ ਪਤੀ ਰਣਬੀਰ ਨੂੰ ਇਸ ਅੰਦਾਜ਼ ’ਚ ਦਿੱਤੀ ਵਧਾਈ, ਜਨਮਦਿਨ ਦੀ ਤਸਵੀਰ ਸਾਂਝੀ ਕਰਕੇ ਕਹੀ ਇਹ ਗੱਲ
ਇਸ ਈਵੈਂਟ ’ਚ ਅਭਿਸ਼ੇਕ ਬੱਚਨ ਨੇ ਵੀ ਬੇਹੱਦ ਸ਼ਾਨਦਾਰ ਤਰੀਕੇ ਨਾਲ ਐਂਟਰੀ ਕੀਤੀ। ਜਿਸ ’ਚ ਅਦਾਕਾਰ ਦਾ ਸਟਾਈਲ ਕਾਫ਼ੀ ਸੁਰਖੀਆਂ ’ਚ ਰਿਹਾ।

ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਜੇਨੇਲੀਆ ਡਿਸੂਜ਼ਾ ਇਕ-ਦੂਜੇ ਨਾਲ ਪੋਜ਼ ਦਿੰਦੇ ਨਜ਼ਰ ਆਏ। ਦੋਵੇਂ ਬੇਹੱਦ ਖੂਬਸੂਰਤ ਨਜ਼ਰ ਆਏ।

ਇਸ ਦੇ ਨਾਲ ਅਨਨਿਆ ਪਾਂਡੇ ਵੀ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸਾਹਮਣੇ ਆਈ। ਅਦਾਕਾਰਾ ਨੇ ਲਹਿੰਗਾ ਪਾਇਆ ਹੈ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

ਇਸ ਦੌਰਾਨ ਹਿਨਾ ਖ਼ਾਨ ਹਮੇਸ਼ਾ ਦੀ ਤਰ੍ਹਾਂ ਜਲਵੇ ਦਿਖਾਉਂਦੀ ਨਜ਼ਰ ਆਈ। ਅਦਾਕਾਰਾ ਨੇ ਵਾਈਟ ਕਲਰ ਦੀ ਡਰੈੱਸ ਪਾਈ ਅਤੇ ਵਾਲਾਂ ਦਾ ਬਨ ਬਣਾਇਆ ਹੈ। ਹਰੇ ਰੰਗ ਦੇ ਝੁਮਕੇ ਅਦਾਕਾਰਾ ਦੀ ਲੁੱਕ ਹੋਰ ਵੀ ਵਧਾ ਰਹੇ ਹਨ।

‘ਲੋਕਮਤ ਮੋਸਟ ਸਟਾਈਲਿਸ਼ ਐਵਾਰਡਸ’ ’ਚ ਵਿਦਿਆ ਬਾਲਨ ਦੀ ਖੂਬਸੂਰਤੀ ਕਾਫ਼ੀ ਚਰਚਾ ’ਚ ਹੈ । ਅਦਾਕਾਰਾ ਰਵਾਇਤੀ ਲੁੱਕ ਨਜ਼ਰ ਆਈ। ਵਿਦਿਆ ਬਾਲਨ ਨੇ ਸਾੜ੍ਹੀ ਲੁੱਕ ਨਾਲ ਸਭ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ : ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, ‘ਸੁਫ਼ਨਾ’ ਲਈ ਮਿਲਿਆ ਐਵਾਰਡ
ਇਸ ਤੋਂ ਇਲਾਵਾ ਰਸ਼ਮੀਕਾ ਮੰਡਾਨਾ ਅਤੇ ਹੁਮਾ ਕੁਰੈਸ਼ੀ ਨੇ ਰੈੱਡ ਕਾਰਪੇਟ ’ਤੇ ਜਲਵੇ ਬਿਖੇਰੇ। ਦੋਵਾਂ ਦੀ ਲੁੱਕ ਨੇ ਈਵੈਂਟ ਨੂੰ ਚਾਰ-ਚੰਨ ਲਗਾਏ।

ਇਸ ਦੌਰਾਨ ਸ਼ਮਿਤਾ ਸ਼ੈੱਟੀ ਵੀ ਪਿੰਕ ਡਰੈੱਸ ’ਚ ਬੇਹੱਦ ਬੋਲਡ ਲੱਗ ਰਹੀ ਸੀ। ਹਰ ਕੋਈ ਇਸ ਈਵੈਂਟ ’ਚ ਇਕ-ਦੂਜੇ ਤੋਂ ਵੱਧ ਨਜ਼ਰ ਆ ਰਿਹਾ ਹੈ।

ਮੁੜ ਖੁੱਲ੍ਹੇਗੀ ਮਰਡਰ ਮਿਸਟਰੀ, ‘ਦ੍ਰਿਸ਼ਯਮ 2’ ਦਾ ਰੀਕਾਲ ਟੀਜ਼ਰ ਰਿਲੀਜ਼ (ਵੀਡੀਓ)
NEXT STORY