ਬਾਲੀਵੁੱਡ ਡੈਸਕ- ਟੀ.ਵੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ 28 ਸਤੰਬਰ ਨੂੰ 37 ਸਾਲ ਦੀ ਹੋ ਗਈ ਹੈ। ਇਸ ਮੌਕੇ ’ਤੇ ਅਦਾਕਾਰਾ ਅਤੇ ਉਸ ਦੇ ਪਤੀ ਸੂਰਜ ਨਾਂਬਿਆਰ ਨੇ ਇੰਡਸਟਰੀ ਦੇ ਦੋਸਤਾਂ ਲਈ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿੱਥੇ ਕਈ ਸਿਤਾਰਿਆਂ ਨੇ ਇਸ ਮੌਕੇ 'ਤੇ ਸ਼ਿਰਕਤ ਕੀਤੀ।

ਇਸ ਦੇ ਨਾਲ ਹੀ ਬਰਥਡੇ ਗਰਲ ਮੌਨੀ ਰਾਏ ਪਾਰਟੀ ’ਚ ਕਾਫ਼ੀ ਲਾਈਮਲਾਈਟ ਚੋਰੀ ਕਰਦੀ ਨਜ਼ਰ ਆਈ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਮੌਨੀ ਆਫ਼ ਸ਼ੋਲਡਰ ਵਾਈਟ ਸ਼ੀਮਰੀ ਸ਼ਾਰਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਰਾ ਨੇ ਡਰੈੱਸ ਨਾਲ ਮੈਚਿੰਗ ਹੀਲ ਪਾਈ ਹੋਈ ਹੈ। ਇਸ ਡਰੈੱਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਆਲੀਆ ਨੇ ਪਤੀ ਰਣਬੀਰ ਨੂੰ ਇਸ ਅੰਦਾਜ਼ ’ਚ ਦਿੱਤੀ ਵਧਾਈ, ਜਨਮਦਿਨ ਦੀ ਤਸਵੀਰ ਸਾਂਝੀ ਕਰਕੇ ਕਹੀ ਇਹ ਗੱਲ
ਮੌਨੀ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਜਿਸ ’ਚ ਉਸ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।

ਇਸ ਦੇ ਅਦਾਕਾਰਾ ਨਾਲ ਪਤੀ ਸੂਰਜ ਵੀ ਨਜ਼ਰ ਆਏ। ਸੂਰਜ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਡੈਨਿਮ ’ਚ ਡੈਸ਼ਿੰਗ ਨਜ਼ਰ ਆ ਰਹੇ ਹਨ। ਜੋੜਾ ਇਕੱਠੇ ਪੋਜ਼ ਦਿੰਦੇ ਹੋਏ, ਜ਼ਬਰਦਸਤ ਕੈਮਿਸਟਰੀ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਰਾਜਸਥਾਨ ਫ਼ਿਲਮ ਫ਼ੈਸਟੀਵਲ ’ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, ‘ਸੁਫ਼ਨਾ’ ਲਈ ਮਿਲਿਆ ਐਵਾਰਡ
ਪ੍ਰਸ਼ੰਸਕਾਂ ਨਾਲ ਪਾਰਟੀ ਕਰਨ ਤੋਂ ਮੌਨੀ ਨੇ ਕੇਕ ਵੀ ਕੱਟਿਆ। ਇਸ ਦੌਰਾਨ ਦੋਵੇਂ ਇਕੱਠੇ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ।

ਮੌਨੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਮੌਨੀ ਰਾਏ ਨੂੰ ਹਾਲ ਹੀ ’ਚ ਫ਼ਿਲਮ ‘ਬ੍ਰਹਮਾਸਤਰ’ ’ਚ ਦੇਖਿਆ ਗਿਆ ਸੀ, ਜਿਸ ’ਚ ਉਸ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਫ਼ਿਲਮ ’ਚ ਆਲੀਆ ਭੱਟ, ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਸਨ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।
‘ਪੁਸ਼ਪਾ’ ਸਟਾਰ ਅੱਲੂ ਅਰਜੁਨ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
NEXT STORY