ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ 'ਚ ਇੰਨੀਂ ਦਿਨੀਂ ਕਾਫ਼ੀ ਕੁਝ ਚੱਲ ਰਿਹਾ ਹੈ। ਗਾਇਕਾ ਨੇ ਆਪਣੇ ਪਤੀ ਖ਼ਿਲਾਫ਼ ਕਈ ਗੰਭੀਰ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਲੋਕਾਂ ਦੇ ਹੋਸ਼ ਉੱਡ ਜਾਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਸ਼ਕਿਲ ਦੌਰ 'ਚ ਜੋਤੀ ਨੂਰਾਂ ਨੂੰ ਆਪਣੇ ਮਾਪਿਆਂ ਦਾ ਸਹਾਰਾ ਵੀ ਨਹੀਂ ਮਿਲ ਪਾ ਰਿਹਾ। ਇਸੇ ਵਿਚਕਾਰ ਗਾਇਕਾ ਵੱਲੋਂ ਹੈਰਾਨ ਕਰ ਵਾਲਾ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਜੋਤੀ ਨੂਰਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਲੋਕ ਘੁੰਮ ਰਹੇ ਹਨ। ਇਸ ਦੀ ਇਕ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸਾਂਝੀ ਕਰਕੇ ਜੋਤੀ ਨੂਰਾਂ ਨੇ ਕਿਹਾ ਕਿ ''ਮੈਨੂੰ ਜਾਂ ਮੇਰੇ ਨਾਲ ਦੀਆਂ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੁਨਾਲ ਪਾਸੀ ਹੋਵੇਗਾ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਇੰਡੀਆ 'ਚ ਰਾਤ ਦਾ 1 ਵਜਿਆ ਹੋਇਆ ਹੈ।''
ਦੱਸ ਦਈਏ ਕਿ ਹਰ ਧੀ ਨੂੰ ਪਤੀ ਤੋਂ ਬਾਅਦ ਮਾਪਿਆਂ ਦਾ ਸਾਹਰਾ ਮਿਲਦਾ ਹੈ ਪਰ ਇਸ ਮਾਮਲੇ 'ਚ ਜੋਤੀ ਨੂਰਾਂ ਵਾਂਝੀ ਰਹਿ ਗਈ। ਨਾ ਤਾਂ ਉਸ ਨੂੰ ਮਾਪਿਆਂ ਦਾ ਸਾਥ ਮਿਲ ਰਿਹਾ ਹੈ ਤੇ ਨਾ ਹੀ ਭੈਣ ਸੁਲਤਾਨਾ ਨੂਰਾ ਦਾ। ਉਹ ਇਸ ਮੁਸ਼ਕਿਲ ਦੌਰ 'ਚ ਇਕੱਲੀ ਗੁਜਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋਤੀ ਨੂਰਾਂ ਦੀ ਭੈਣ ਸੁਲਤਾਨਾ ਨੂਰਾਂ ਕੁਨਾਲ ਪਾਸੀ ਨੂੰ ਆਪਣੇ ਘਰ ਰਿਹਾਇਸ਼ ਦੇ ਰਹੀ ਹੈ।
ਜੋਤੀ ਨੂਰਾਂ ਨੇ ਸਹੁਰਿਆਂ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਮਿਲ ਕੇ ਲੋਕਾਂ ਨੂੰ ਪਾਗਲ ਬਣਾ ਰਹੇ ਹਨ ਅਤੇ ਉਨ੍ਹਾਂ ਤੋਂ ਪੈਸੇ ਖਾ ਰਹੇ ਹਨ। ਇਹ ਸਭ ਦੋਸ਼ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਸ਼ੇਅਰ ਕਰਕੇ ਲਾਏ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਤਮੀਜ਼ੀ
NEXT STORY