ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਹਾਸਿਨੀ ਮੂਲੇ ਨੇ ‘ਜਬ ਪਿਆਰ ਕਿਆ ਤੋ ਡਰਨਾ ਕਯਾ…’ ਗੀਤ ਦੇ ਬੋਲਾਂ ਨੂੰ ਸੱਚ ਕਰ ਵਿਖਾਇਆ। ਉਨ੍ਹਾਂ ਨੇ 60 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਵਾਇਆ ਸੀ। ਪਰ ਫਿਰ ਸਿਰਫ ਫੇਸਬੁੱਕ ‘ਤੇ ਉਨ੍ਹਾਂ ਨੂੰ ਵਨ ਐਂਡ ਓਨਲੀ ਮਿਲ ਗਏ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਕੀ ਸੋਚਣਗੇ ਜਾਂ ਕਹਿਣਗੇ ਅਤੇ 60 ਸਾਲ ਦੀ ਉਮਰ ਵਿਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਗਈਆਂ ਸਨ।
ਇਹ ਵੀ ਪੜ੍ਹੋ- 'ਪੁਸ਼ਪਾ 2' ਦਾ ਬਾਕਸ ਆਫਿਸ 'ਤੇ ਦਬਦਬਾ, 18ਵੇਂ ਦਿਨ ਵੀ ਕੀਤੀ ਛੱਪੜਫਾੜ ਕਮਾਈ
ਫੇਸਬੁੱਕ ‘ਤੇ ਦਿਲ ਦੇ ਬੈਠੀ ਸੁਹਾਸਿਨੀ ਮੂਲੇ
ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪ੍ਰੇਮ ਕਹਾਣੀ ਦੱਸੀ ਸੀ। ਉਨ੍ਹਾਂ ਕਿਹਾ, ‘ਮੈਂ ਆਪਣੇ ਪਤੀ ਨੂੰ ਫੇਸਬੁੱਕ ‘ਤੇ ਮਿਲੀ ਸੀ। ਮੈਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਚੰਗਾ ਨਹੀਂ ਲੱਗਦਾ ਸੀ। ਪਰ ਇੱਕ ਦੋਸਤ ਨੇ ਉਨ੍ਹਾਂ ਨੂੰ ਅਕਾਊਂਟ ਬਣਾਉਣ ਦੀ ਸਲਾਹ ਦਿੱਤੀ। ਇੱਥੋਂ ਹੀ ਸੁਹਾਸਿਨੀ ਮੂਲੇ ਨੇ ਫੇਸਬੁੱਕ ਵਿੱਚ ਐਂਟਰੀ ਕੀਤੀ। ਫੇਸਬੁੱਕ ‘ਤੇ ਉਨ੍ਹਾਂ ਦੀ ਮੁਲਾਕਾਤ ਅਤੁਲ ਗੁਰਟੂ ਨਾਲ ਹੋਈ, ਜੋ ਕਿ ਇੱਕ ਭੌਤਿਕ ਵਿਗਿਆਨੀ ਹੈ। ਅਦਾਕਾਰਾ ਨੇ ਕਿਹਾ, ‘ਮੈਨੂੰ ਵਿਗਿਆਨ ਵਿੱਚ ਕਾਫੀ ਦਿਲਚਸਪੀ ਸੀ। ਮੇਰਾ ਉਨ੍ਹਾਂ ਵੱਲ ਝੁਕਾਅ ਹੋ ਗਿਆ। ਇੱਥੋਂ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਇੱਕ ਦਿਨ ਅਤੁਲ ਗੁਰਟੂ ਨੇ ਅਦਾਕਾਰਾ ਨੂੰ ਪੁੱਛਿਆ, ‘ਕੀ ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਹੈ।’ ਅਦਾਕਾਰਾ ਨੇ ਜਵਾਬ ਦਿੱਤਾ, ‘ਚੰਗੀਆਂ ਕੁੜੀਆਂ ਅਜਨਬੀਆਂ ਨੂੰ ਮੋਬਾਈਲ ਨੰਬਰ ਨਹੀਂ ਦਿੰਦੀਆਂ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
60 ਦੀ ਉਮਰ ਵਿੱਚ ਕਰਵਾਇਆ ਵਿਆਹ
ਹੌਲੀ-ਹੌਲੀ ਸੁਹਾਸਿਨੀ ਅਤੇ ਅਤੁਲ ਗੁਰਟੂ ਦਾ ਰਿਸ਼ਤਾ ਇੰਨਾ ਡੂੰਘਾ ਹੋਇਆ ਕਿ ਉਨ੍ਹਾਂ ਨੇ ਤਮਾਮ ਸਵਾਲ-ਜਵਾਬ ਦੇ ਬਾਅਦ ਵਿਆਹ ਦਾ ਫੈਸਲਾ ਲਿਆ। ਇਸ ਦੌਰਾਨ ਅਦਾਕਾਰਾ ਦੇ ਮਨ ਵਿੱਚ ਕਈ ਸਵਾਲ ਖੜੇ ਹੋਏ। ਪਰ ਅੰਤ ਵਿੱਚ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲੈ ਹੀ ਲਿਆ ਸੀ। 2011 ਵਿੱਚ 16 ਜਨਵਰੀ ਦੇ ਦਿਨ ਦੋਵਾਂ ਨੇ ਵਿਆਹ ਕੀਤਾ। ਇੱਕ-ਦੂਜੇ ਨੂੰ ਮਿਲਣ ਦੇ 1.5 ਮਹੀਨੇ ਬਾਅਦ ਦੋਵਾਂ ਨੇ ਵਿਆਹ ਦਾ ਫੈਸਲਾ ਲਿਆ। ਹੁਣ ਅਦਾਕਾਰਾ 74 ਸਾਲ ਦੀ ਹੋ ਗਈ ਹੈ। ਸੁਹਾਸਿਨੀ ਨੇ ਇੰਟਰਵਿਊ ਵਿੱਚ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਅਤੇ ਅਤੁਲ ਨੂੰ ਇਕੱਠੇ ਵਿਆਹ ਵਾਲੇ ਅੰਦਾਜ਼ 'ਚ ਦੇਖ ਕੇ ਪੰਡਿਤ ਜੀ ਹੈਰਾਨ ਰਹਿ ਗਏ ਸਨ।
ਕਈ ਸੀਰੀਅਲਾਂ ਅਤੇ ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਅਦਾਕਾਰਾ
ਮਰਾਠੀ ਦੇ ਨਾਲ-ਨਾਲ ਸੁਹਾਸਿਨੀ ਮੂਲੇ ਨੇ ਹਿੰਦੀ ਨਾਟਕਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਦਿਲ ਚਾਹਤਾ ਹੈ’ ਅਤੇ ‘ਹੂ-ਤੂ-ਤੂ’ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਅਦਾਕਾਰਾ ਨੇ ਫਿਲਮ ‘ਲਗਾਨ’ ‘ਚ ਆਮਿਰ ਖਾਨ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਲੋਕ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਥਾਣੇ 'ਤੇ ਹਮਲਾ ਕਰਨ ਵਾਲੇ ਢੇਰ ਤੇ ਮੋਹਾਲੀ ਹਾਦਸੇ 'ਚ ਪੁਲਸ ਦੀ ਵੱਡੀ ਕਾਰਵਾਈ, ਜਾਣੋਂ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY