ਵੈੱਬ ਡੈਸਕ : ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ।
ਸੁਨੰਦਾ ਸ਼ਰਮਾ ਨੇ ਆਪਣੇ ਵੀਡੀਓ ਮੈਸੇਜ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਤੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਉਹ ਪੂਰੀ ਪੰਜਾਬੀ ਇੰਡਸਟਰੀ ਦਾ ਵੀ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਇਸ ਔਖੀ ਘੜੀ ਵਿਚ ਮੇਰੇ ਨਾਲ ਖੜੇ ਸੀ। ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਹੁਣ ਰਿਲੀਫ ਮਿਲਿਆ ਹੈ ਤੇ ਮੈਂ ਹੁਣ ਇੰਡੀਪੈਂਡੇਂਟ ਆਰਟਿਸਟ ਹਾਂ। ਮੈਂ ਹੁਣ ਆਜ਼ਾਦ ਪੰਛੀ ਹਾਂ। ਪੂਰੀ ਦੁਨੀਆ ਵਿਚ ਬੈਠੇ ਮੇਰੇ ਸਰੋਤਿਆਂ ਦਾ ਮੈਂ ਬਹੁਤ ਸਾਰਾ ਸ਼ੁਕਰੀਆਂ ਕਰਦੀ ਹਾਂ ਕਿ ਉਹ ਇਸ ਔਖੀ ਘੜੀ ਵਿਚ ਮੇਰੇ ਨਾਲ ਰਹੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਦਿਲ ਤੋਂ ਸਾਰਿਆਂ ਲਈ ਬਹੁਤ ਸੋਹਣੀਆਂ ਦੁਆਵਾਂ ਹਨ ਤੇ ਮੈਂ ਇਸ ਮੌਕੇ ਤੁਹਾਨੂੰ ਸਾਰਿਆਂ ਨੂੰ ਇਕ ਵਾਅਦਾ ਕਰਦੀ ਹਾਂ ਕਿ ਮੈਂ ਅਗੇ ਵੀ ਸਾਰਿਆਂ ਦਾ ਮਨੋਰੰਜਨ ਕਰਦੀ ਰਹਾਂਗੀ। ਮੇਰਾ ਸਾਥ ਇਦਾਂ ਹੀ ਬਣਾਈ ਰੱਖਿਓ। ਮੈਂ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੁਹਾਨੂੰ ਹਮੇਸਾ ਪਰਮਾਤਮਾ ਖੁਸ਼ ਰੱਖੇ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
ਹੋਲੀ ਤੋਂ ਪਹਿਲਾਂ ਸਲਮਾਨ ਦੀ ਅਦਾਕਾਰਾ ਨਾਲ ਵਾਪਰਿਆ ਵੱਡਾ ਹਾਦਸਾ, ਹਾਲਤ ਦੇਖ ਦੁਖੀ ਹੋਏ ਫੈਨਜ਼
NEXT STORY