ਚੰਡੀਗੜ੍ਹ- ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਸੰਗੀਤ ਜਗਤ 'ਚ ਜਾਣੀ ਜਾਂਦੀ ਗਾਇਕਾ-ਅਦਾਕਾਰਾ ਸੁਨੰਦਾ ਸ਼ਰਮਾ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਸ਼ੋਸ਼ਲ ਮੀਡੀਆ 'ਤੇੇ ਕਾਫ਼ੀ ਐਕਟਿਵ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਇਕ ਭਾਵੁਕ ਸਟੋਰੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ-ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਸ਼ਹੂਰ ਡਾਂਸਰ ਨੇ ਕਰ ਲਈ ਖੁਦਕੁਸ਼ੀ
ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ, 'ਮੈਂ ਕਦੇ ਕਿਸੇ ਬਾਰੇ ਗੱਲ ਨਹੀਂ ਕੀਤੀ ਪਰ 2023-2024 'ਚ ਮੈਂ ਇੱਕ ਫਾਈਟਰ ਦੀ ਤਰ੍ਹਾਂ ਲੜੀ ਹਾਂ, ਮੈਂ ਇਸ ਲਈ ਤਿਆਰ ਨਹੀਂ ਸੀ ਕਿ ਮੇਰੇ ਨਾਲ ਇਹ ਸਭ ਕੁੱਝ ਹੋਵੇਗਾ ਪਰ ਹੋਇਆ, ਉਹ ਸਭ ਕੁਝ ਹੋਇਆ। 'ਗਾਇਕਾ ਨੇ ਅੱਗੇ ਲਿਖਿਆ, 'ਮੈਨੂੰ ਹਾਲੇ ਤੱਕ ਕੁੱਝ ਸਵਾਲਾਂ ਦੇ ਜਵਾਬ ਨਹੀਂ ਮਿਲੇ ਅਤੇ ਸ਼ਾਇਦ ਮਿਲਣਗੇ ਵੀ ਨਹੀਂ ਪਰ ਜੋ ਕੁੱਝ ਵੀ ਹੋਇਆ, ਉਸ ਨੇ ਮੈਨੂੰ ਪੂਰੀ ਦੁਨੀਆਂ ਤੋਂ ਬਹੁਤ ਦੂਰ ਅਤੇ ਉਸ ਸੋਹਣੇ ਰੱਬ ਦੇ ਬਹੁਤ ਨੇੜੇ ਕਰ ਦਿੱਤਾ। ਮੇਰੀ ਦੁਆ ਹੈ ਕਿ ਹਰ ਬੱਚਾ, ਜੋ ਇਸ ਇੰਡਸਟਰੀ 'ਚ ਆਵੇ, ਉਹ ਕਦੇ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੇ, ਬਹੁਤ ਜਾਨ ਲੱਗਦੀ ਹੈ, ਇਹ ਸਭ ਨੂੰ ਬਰਦਾਸ਼ਤ ਕਰਨ 'ਚ, ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਮਿਲੇ, ਵਾਹਿਗੁਰੂ।'

ਮੇਰੀ ਦੁਆ ਹੈ ਕਿ ਹਰ ਬੱਚਾ, ਜੋ ਇਸ ਇੰਡਸਟਰੀ 'ਚ ਆਵੇ, ਉਹ ਕਦੇ ਕਿਸੇ ਧੋਖੇ ਦਾ ਸ਼ਿਕਾਰ ਨਾ ਹੋਵੇ, ਬਹੁਤ ਜਾਨ ਲੱਗਦੀ ਹੈ, ਇਹ ਸਭ ਨੂੰ ਬਰਦਾਸ਼ਤ ਕਰਨ 'ਚ, ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਮਿਲੇ, ਵਾਹਿਗੁਰੂ।'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਹਿਰਾ ਸ਼ਰਮਾ ਨੇ ਮਹਿੰਦੀ ਵਾਲੇ ਹੱਥਾਂ ਦੀ ਸਾਂਝੀ ਕੀਤੀ ਫ਼ੋਟੋ,'ਕੀ ਇਹ ਸਿਰਾਜ ਦੇ ਨਾਂ ਦੀ ਹੈ ਮਹਿੰਦੀ ਹੈ
NEXT STORY