ਨਵੀਂ ਦਿੱਲੀ (ਬਿਊਰੋ) : ਅਦਾਕਾਰ ਸੰਨੀ ਦਿਓਲ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚ ਸ਼ਾਮਲ ਹਨ, ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਜਨਤਕ ਤੌਰ 'ਤੇ ਸਾਂਝਾ ਕਰਨਾ ਪਸੰਦ ਨਹੀਂ ਕਰਦੇ। ਅਦਾਕਾਰ ਦੀਆਂ ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਪੋਸਟਾਂ ਉਸ ਦੇ ਪ੍ਰਾਜੈਕਟਾਂ ਨਾਲ ਸਬੰਧਿਤ ਹਨ।

ਇਸ ਦੌਰਾਨ ਸੰਨੀ ਦਿਓਲ ਨੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ।

ਸੰਨੀ ਦਿਓਲ ਨੇ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਮਸਤੀ ਭਰਿਆ ਵੀਡੀਓ ਅਪਲੋਡ ਕੀਤੀ ਹੈ, ਜਿਸ 'ਤੇ ਬੌਬੀ ਦਿਓਲ ਵੀ ਟਿੱਪਣੀ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ।

ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਦੇ ਬਹੁਤ ਕਰੀਬ ਹੈ, ਇਹ ਗੱਲ ਅਦਾਕਾਰ ਦੀ ਵੀਡੀਓ 'ਚ ਸਾਫ਼ ਦਿਸ ਰਹੀ ਹੈ। ਵੀਡੀਓ 'ਚ ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਬਰਫ ਨਾਲ ਢਕੇ ਪਹਾੜਾਂ 'ਚ ਨਜ਼ਰ ਆ ਰਹੇ ਹਨ।

ਅਦਾਕਾਰ ਪਹਾੜਾਂ 'ਤੇ ਲੰਮੇ ਪਾਇਆ ਹੋਇਆ ਹੈ, ਉੱਥੇ ਹੀ ਉਸ ਦੀ ਮਾਂ ਬਰਫ਼ ਦੇ ਗੋਲੇ ਬਣਾ ਕੇ ਆਪਣੇ ਪੁੱਤ 'ਤੇ ਸੁੱਟ ਰਹੀ ਹੈ।

ਸੰਨੀ ਦਿਓਲ ਨੇ ਆਪਣੀ ਕਸ਼ਮੀਰ ਯਾਤਰਾ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਬੈਕਗ੍ਰਾਊਂਡ 'ਚ ਸੁੰਦਰ ਵਾਦੀਆਂ ਵੇਖੀਆਂ ਜਾ ਸਕਦੀਆਂ ਹਨ।

ਦੱਸ ਦਈਏ ਕਿ ਸੰਨੀ ਦਿਓਲ ਨੇ ਮਾਂ ਦਿਵਸ ਮੌਕੇ 'ਤੇ ਇਹ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ।

ਵੀਡੀਓ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, 'ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮਾਂ।' ਉਨ੍ਹਾਂ ਦੇ ਛੋਟੇ ਭਰਾ ਤੇ ਅਦਾਕਾਰ ਬੌਬੀ ਦਿਓਲ ਨੇ ਵੀ ਇਸ ਪੋਸਟ 'ਤੇ ਆਪਣਾ ਪਿਆਰ ਲੁਟਾਇਆ। ਉਸ ਨੇ ਆਪਣੀ ਮਾਂ ਲਈ ਵੀ ਟਿੱਪਣੀ ਕੀਤੀ, 'ਲਵ ਯੂ ਮਾਂ।'




ਸਾਹਿਤਕਾਰ ਸੁਰਜੀਤ ਪਾਤਰ ਦੇ ਸਸਕਾਰ 'ਤੇ ਭੁੱਬਾਂ ਮਾਰ ਰੋਏ CM ਮਾਨ, ਦੇਖੋ ਅੱਖਾਂ ਨਮ ਕਰਦੀਆਂ ਤਸਵੀਰਾਂ
NEXT STORY