ਮੁੰਬਈ (ਬਿਊਰੋ) – ਮਸ਼ਹੂਰ ਅਦਾਕਾਰ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਖ਼ਬਰਾਂ ਮੁਤਾਬਕ, ਕਰਨ ਦਿਓਲ ਆਪਣੀ ਲੰਬੇ ਸਮੇਂ ਦੀ ਗਰਲਫਰੈਂਡ ਦਿਸ਼ਾ ਆਚਾਰੀਆ ਨਾਲ 16 ਤੋਂ 18 ਜੂਨ ਤੱਕ ਵਿਆਹ ਕਰਨ ਜਾ ਰਹੇ ਹਨ। ਬੀਤੇ ਦਿਨੀਂ ਕਰਨ ਦਿਓਲ ਦੀ ਰੋਕਾ ਸੈਰੇਮਨੀ ਸੀ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
![PunjabKesari](https://static.jagbani.com/multimedia/10_51_063723298karan deol6-ll.jpg)
ਇਨ੍ਹਾਂ ਤਸਵੀਰਾਂ 'ਚ ਕਰਨ ਦਿਓਲ ਤਾਂ ਨਜ਼ਰ ਨਹੀਂ ਆਇਆ ਪਰ ਉਸ ਦੇ ਪਿਤਾ ਤੇ ਚਾਚੇ ਜ਼ਰੂਰ ਨਜ਼ਰ ਆ ਰਹੇ ਹਨ। ਜੀ ਹਾਂ, ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸੰਨੀ ਦਿਓਲ, ਬੌਬੀ ਦਿਓਲ ਤੇ ਅਭੈ ਦਿਓਲ ਨਜ਼ਰ ਆ ਰਹੇ ਹਨ। ਇਸ ਦੌਰਾਨ ਬੌਬੀ ਦਿਓਲ ਫੁੱਲ ਮਸਤੀ ਦੇ ਮੂਡ 'ਚ ਹਨ ਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੇ ਹਨ।
![PunjabKesari](https://static.jagbani.com/multimedia/10_51_061379847karan deol5-ll.jpg)
ਦੱਸ ਦਈਏ ਕਿ ਬੀਤੇ 2 ਦਿਨ ਪਹਿਲਾਂ ਕਰਨ ਦਿਓਲ ਦੇ ਸਜਾਏ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਘਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਹੋਇਆ ਦਿਖਾਈ ਦੇ ਰਿਹਾ ਸੀ। ਖ਼ਬਰਾਂ ਮੁਤਾਬਕ, ਕਰਨ ਦਿਓਲ ਦੀ ਰਿਸੈਪਸ਼ਨ ਪਾਰਟੀ 18 ਜੂਨ ਨੂੰ ਤਾਜ ਲੈਂਡ ਐਂਡ, ਬਾਂਦਰਾ, ਮੁੰਬਈ ’ਚ ਹੋਵੇਗੀ। ਇਸ ਪਾਰਟੀ ’ਚ ਹਿੰਦੀ ਤੇ ਸਾਊਥ ਫ਼ਿਲਮ ਇੰਡਸਟਰੀ ਨਾਲ ਜੁੜੇ ਮਸ਼ਹੂਰ ਸਿਤਾਰੇ ਸ਼ਿਰਕਤ ਕਰ ਸਕਦੇ ਹਨ।
![PunjabKesari](https://static.jagbani.com/multimedia/10_51_059191609karan deol4-ll.jpg)
ਸੂਤਰਾਂ ਮੁਤਾਬਕ ਜੇਕਰ ਦਿਓਲ ਪਰਿਵਾਰ ’ਚ ਵਿਆਹ ਹੁੰਦਾ ਹੈ ਤਾਂ ਰਿਸੈਪਸ਼ਨ ’ਚ ਤੁਹਾਨੂੰ ਪੂਰਾ ਬਾਲੀਵੁੱਡ ਨਜ਼ਰ ਆਵੇਗਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਵਿਆਹ ਕਿੰਨਾ ਸ਼ਾਨਦਾਰ ਹੋਵੇਗਾ। ਦਿਓਲ ਪਰਿਵਾਰ ਨੇ ਇਸ ਵਿਆਹ ਲਈ ਕਾਫੀ ਪਲਾਨਿੰਗ ਕੀਤੀ ਹੈ।
![PunjabKesari](https://static.jagbani.com/multimedia/10_51_057160627karan deol3-ll.jpg)
ਰਿਪੋਰਟ ਮੁਤਾਬਕ ਕਰਨ ਦਿਓਲ ਨੇ ਆਪਣੇ ਦਾਦਾ-ਦਾਦੀ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ’ਤੇ ਕੁੜਮਾਈ ਕਰਵਾਈ ਸੀ। ਖ਼ਬਰਾਂ ਮੁਤਾਬਕ, ਕਰਨ ਦਿਓਲ ਦੇ ਵਿਆਹ ’ਚ ਸਿਰਫ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਕਰਨ ਦਿਓਲ ਦੀ ਪ੍ਰੇਮਿਕਾ ਫ਼ਿਲਮ ਇੰਡਸਟਰੀ ਦਾ ਹਿੱਸਾ ਨਹੀਂ ਹੈ।
![PunjabKesari](https://static.jagbani.com/multimedia/10_51_055129458karan deol2-ll.jpg)
ਦੱਸਣਯੋਗ ਹੈ ਕਿ ਕਰਨ ਦਿਓਲ ਨੇ 2019 ’ਚ ਸੰਨੀ ਦਿਓਲ ਵਲੋਂ ਨਿਰਦੇਸ਼ਿਤ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
![PunjabKesari](https://static.jagbani.com/multimedia/10_51_048879594karan deol1-ll.jpg)
ਕਰਨ ਦਿਓਲ ਨੇ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਜਲਦ ਹੀ ਕਰਨ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ‘ਅਪਨੇ 2’ ’ਚ ਨਜ਼ਰ ਆਉਣਗੇ।
![PunjabKesari](https://static.jagbani.com/multimedia/10_51_041223283karan 7-ll.jpg)
![PunjabKesari](https://static.jagbani.com/multimedia/10_51_045285743karan 9-ll.jpg)
![PunjabKesari](https://static.jagbani.com/multimedia/10_51_047004130karan 10-ll.jpg)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਕੈਰੀ ਆਨ ਜੱਟਾ 3’ ਫ਼ਿਲਮ ਦਾ ਗੀਤ ‘ਲਹਿੰਗਾ’ ਰਿਲੀਜ਼ (ਵੀਡੀਓ)
NEXT STORY