ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਾਚੋ ਹੀਰੋ ਸੰਨੀ ਦਿਓਲ ਆਪਣੀ ਫਿਲਮ 'ਜਾਟ' ਨੂੰ ਦਰਸ਼ਕਾਂ ਤੋਂ ਮਿਲ ਰਹੀ ਪ੍ਰਸ਼ੰਸਾ ਤੋਂ ਬਹੁਤ ਖੁਸ਼ ਹਨ। ਗੋਪੀਚੰਦ ਮਲੀਨਨੀ ਦੁਆਰਾ ਨਿਰਦੇਸ਼ਤ ਜਾਟ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ, ਉਨ੍ਹਾਂ ਦੇ ਨਾਲ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸੈਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਮਿਥਰੀ ਮੂਵੀ ਮੇਕਰਸ ਅਤੇ ਪੀਪਲ ਮੀਡੀਆ ਫੈਕਟਰੀ ਦੇ ਸਹਿਯੋਗ ਨਾਲ ਬਣਾਈ ਗਈ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੰਨੀ ਦਿਓਲ ਦੇ ਪ੍ਰਸ਼ੰਸਕ ਟਰੈਕਟਰ-ਟਰਾਲੀ ਵਿੱਚ ਢੋਲ-ਨਗਾੜਿਆਂ ਨਾਲ ਥੀਏਟਰ ਪਹੁੰਚਦੇ ਹਨ ਅਤੇ ਜਿਵੇਂ ਹੀ ਸੰਨੀ ਦੀ ਐਂਟਰੀ ਹੁੰਦੀ ਹੈ, ਪੂਰਾ ਗਰੁੱਪ ਨੱਚਣਾ ਸ਼ੁਰੂ ਕਰ ਦਿੰਦਾ ਹੈ। ਲੋਕਾਂ ਤੋਂ ਮਿਲ ਰਹੇ ਪਿਆਰ ਨੂੰ ਦੇਖ ਕੇ, ਸੰਨੀ ਦਿਓਲ ਨੇ ਆਪਣੇ ਐਕਸ ਅਕਾਉਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ ਦੇ ਨਾਲ ਉਨ੍ਹਾਂ ਲਿਖਿਆ, ਤੁਹਾਡੇ ਸਾਰਿਆਂ ਵੱਲੋਂ ਜਾਟ ਪ੍ਰਤੀ ਦਿਖਾਏ ਪਿਆਰ ਨਾਲ ਮੈਂ ਭਾਵੁਕ ਹੋ ਗਿਆ ਹਾਂ। ਜਦੋਂ ਮੈਂ ਪਰਿਵਾਰਾਂ, ਔਰਤਾਂ ਦੇ ਗਰੁੱਪਾਂ ਨੂੰ, ਵਾਹਨਾਂ ਦੀਆਂ ਪੂਰੀਆਂ ਕਤਾਰਾਂ ਅਤੇ ਇੱਥੋਂ ਤੱਕ ਕਿ ਟਰੈਕਟਰਾਂ ਨੂੰ ਥੀਏਟਰ ਵੱਲ ਵਧਦੇ ਦੇਖਦਾ ਹਾਂ, ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਸਭ ਸੱਚ ਹੈ। ਥੀਏਟਰਾਂ ਵਿੱਚ ਸਾਨੂੰ ਜੋ ਉਤਸ਼ਾਹ, ਤਾੜੀਆਂ ਅਤੇ ਪਿਆਰ ਮਿਲ ਰਿਹਾ ਹੈ, ਉਹ ਬਿਲਕੁੱਲ ਓਵੇਂ ਹੀ ਹੈ ਜਿਵੇਂ ਮੈਂ ਸੁਪਨੇ ਵਿਚ ਸੋਚਿਆ ਸੀ।
ਕੰਗਨਾ ਰਣੌਤ ਦੇ ਫਿਰ ਵਿਗੜੇ ਬੋਲ, ਕਾਂਗਰਸ ਅੰਗਰੇਜ਼ਾਂ ਦੀ ਭੁੱਲੀ-ਵਿਸਰੀ ਔਲਾਦ
NEXT STORY