ਨਵੀਂ ਦਿੱਲੀ (ਬਿਊਰੋ) : ਸ਼ਨੀਵਾਰ ਨੂੰ ਦੇਸ਼ ਭਰ 'ਚ ਰਾਸ਼ਟਰੀ ਸੈਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦੇਸ਼ ਵਾਸੀਆਂ ਨੂੰ ਆਰਮੀ ਡੇਅ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਖ਼ਾਸ ਮੌਕੇ ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਕਲਿੱਪ ਸ਼ੇਅਰ ਕਰਕੇ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸੰਨੀ ਦਿਓਲ ਨੇ ਟਵਿੱਟਰ 'ਤੇ ਆਪਣੀ ਫ਼ਿਲਮ ਬਾਰਡਰ ਦੀ ਇੱਕ ਕਲਿੱਪ ਵੀ ਸਾਂਝੀ ਕੀਤੀ। ਇਸ ਫ਼ਿਲਮ 'ਚ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਦਾ ਮੁੱਖ ਕਿਰਦਾਰ ਨਿਭਾਇਆ ਹੈ। ਇਹ ਫ਼ਿਲਮ ਭਾਰਤ-ਪਾਕਿ ਜੰਗ 'ਤੇ ਆਧਾਰਿਤ ਹੈ।
ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਦੇਸ਼ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਕੈਪਸ਼ਨ ਲਿਖਿਆ, ''ਆਓ ਸਲਾਮ ਕਰੀਏ ਅਤੇ ਉਨ੍ਹਾਂ ਬਹਾਦਰਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਨੇ ਅੱਗੇ ਲਿਖਿਆ, ਉਨ੍ਹਾਂ ਅਸਾਧਾਰਨ ਪੁਰਸ਼ਾਂ ਅਤੇ ਔਰਤਾਂ ਦਾ ਸਨਮਾਨ ਕਰੋ, ਜਿਨ੍ਹਾਂ ਕਰਕੇ ਰਾਸ਼ਟਰ ਹਮੇਸ਼ਾ ਪਹਿਲੇ ਨੰਬਰ 'ਤੇ ਆਉਂਦਾ ਹੈ ਅਤੇ ਜੋ ਸਾਡੀ ਮਾਤ ਭੂਮੀ ਦੀ ਰੱਖਿਆ ਲਈ ਤਾਇਨਾਤ ਹਨ। ਸਾਲ 1997 'ਚ ਜੋਤੀ ਪ੍ਰਕਾਸ਼ ਦੱਤਾ ਦੁਆਰਾ ਨਿਰਦੇਸ਼ਿਤ ਫ਼ਿਲਮ 'ਬਾਰਡਰ' ਸੰਨੀ ਦਿਓਲ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਫ਼ਿਲਮਾਂ 'ਚੋਂ ਇੱਕ ਹੈ। ਸੰਨੀ ਦਿਓਲ ਨੇ ਭਾਰਤੀ ਫ਼ੌਜ ਦੇ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਫ਼ਿਲਮ 'ਚ ਸੰਨੀ ਦਿਓਲ ਤੋਂ ਇਲਾਵਾ ਜੈਕੀ ਸ਼ਰਾਫ਼, ਸੁਨੀਲ ਸ਼ੈੱਟੀ, ਅਕਸ਼ੇ ਖੰਨਾ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
ਸੰਨੀ ਦਿਓਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ 'ਗਦਰ' ਦੇ ਸੀਕਵਲ 'ਗਦਰ-2' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਆਪਣੇ-ਆਪਣੇ ਕਿਰਦਾਰਾਂ ਨੂੰ ਅੱਗੇ ਵਧਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫ਼ਿਲਮ 'ਚ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਉਤਕਰਸ਼ ਸ਼ਰਮਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਦੱਸ ਦੇਈਏ ਕਿ ਸੁਪਰਹਿੱਟ ਫ਼ਿਲਮ 'ਗਦਰ' ਦਾ ਨਿਰਦੇਸ਼ਨ ਕਰਨ ਵਾਲੇ ਨਿਰਦੇਸ਼ਕ ਅਨਿਲ ਸ਼ਰਮਾ ਇਸ ਫ਼ਿਲਮ ਦਾ ਸੀਕਵਲ ਵੀ ਡਾਇਰੈਕਟ ਕਰ ਰਹੇ ਹਨ। ਫ਼ਿਲਮ 'ਚ ਭਾਰਤ-ਪਾਕਿਸਤਾਨ ਦੇ ਐਂਗਲ ਨੂੰ ਅੱਗੇ ਲਿਜਾਇਆ ਜਾਵੇਗਾ। 'ਗਦਰ 2' ਸ਼ਕਤੀਮਾਨ ਦੁਆਰਾ ਲਿਖੀ ਗਈ ਹੈ। ਇਹ ਫ਼ਿਲਮ ਸਾਲ 2022 'ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਕਪਿਲ ਸ਼ਰਮਾ ਨੇ ਅਰਚਨਾ ਨੂੰ ਲੈ ਕੇ ਫਰਾਹ ਖ਼ਾਨ ਨੂੰ ਕੀਤੀ ਇਹ ਰਿਕਵੈਸਟ ਤਾਂ ਅੱਗੋ ਮਿਲਿਆ ਇਹ ਜਵਾਬ
NEXT STORY