'ਐਂਟਰਟੇਨਮੈਂਟ ਡੈਸਕ - ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਦਾ ਪੁੱਤਰ ਹੈ, ਜੋ ਆਪਣੇ ਸਮੇਂ 'ਚ ਇੱਕ ਹਿੱਟ ਫ਼ਿਲਮ ਦੀ ਗਰੰਟੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਬਾਕਸ ਆਫਿਸ ਨੂੰ ਆਪਣੇ ਇਸ਼ਾਰਿਆਂ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਪੁੱਤਰ ਨੇ ਵੀ ਆਪਣੇ ਪਿਤਾ ਦੇ ਜ਼ੋਰ ‘ਤੇ ਬਾਲੀਵੁੱਡ 'ਚ ਪ੍ਰਵੇਸ਼ ਕੀਤਾ ਪਰ ਪੁੱਤਰ ਆਪਣੇ ਪਿਤਾ ਵਾਂਗ ਸਟਾਰਡਮ ਹਾਸਲ ਨਹੀਂ ਕਰ ਸਕਿਆ। ਉਸ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਪਰ ਲਾਈਮਲਾਈਟ ਨੂੰ ਲੁੱਟਣ 'ਚ ਸਫਲ ਨਹੀਂ ਹੋ ਸਕਿਆ। 49 ਸਾਲ ਦੀ ਉਮਰ 'ਚ ਵੀ ਉਹ ਕੁਆਰਾ ਹੈ ਪਰ ਉਸ ਦਾ ਨਾਂ ਕਈ ਕੁੜੀਆਂ ਨਾਲ ਜੁੜ ਚੁੱਕਿਆ ਹੈ। ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਡੇਟ ਕਰਨਾ ਚਾਹੁੰਦਾ ਸੀ। ਕਰਿਸ਼ਮਾ ਕਪੂਰ ਨਾਲ ਉਸ ਦਾ ਵਿਆਹ ਹੁੰਦੇ-ਹੁੰਦੇ ਰਹਿ ਗਿਆ ਸੀ। ਬਹੁਤ ਘੱਟ ਸਿਤਾਰਿਆਂ ਦੇ ਪੁੱਤਰ ਹਨ, ਜੋ ਆਪਣੇ ਪਿਤਾ ਵਾਂਗ ਸੁਪਰਸਟਾਰ ਬਣ ਸਕੇ। ਅਕਸ਼ੈ ਖੰਨਾ ਵੀ ਉਨ੍ਹਾਂ 'ਚੋਂ ਇੱਕ ਹੈ। ਅਕਸ਼ੈ ਖੰਨਾ 70 ਦੇ ਦਹਾਕੇ 'ਚ ਬਾਲੀਵੁੱਡ 'ਚ ਖਲਨਾਇਕ ਤੋਂ ਹੀਰੋ ਬਣੇ ਵਿਨੋਦ ਖੰਨਾ ਦਾ ਪੁੱਤਰ ਹੈ।
ਅੱਧ ਵਿਚਾਲੇ ਛੱਡੀ ਸੀ ਪੜ੍ਹਾਈ
ਅਕਸ਼ੈ ਖੰਨਾ ਨੇ ਬੰਬੇ ਇੰਟਰਨੈਸ਼ਨਲ ਸਕੂਲ ਅਤੇ ਲਾਰੈਂਸ ਸਕੂਲ ਲਵਡੇਲ, ਊਟੀ ਤੋਂ ਪੜ੍ਹਾਈ ਕੀਤੀ। ਉਸ ਨੂੰ ਪੜ੍ਹਾਈ 'ਚ ਬਹੁਤੀ ਦਿਲਚਸਪੀ ਨਹੀਂ ਸੀ। ਇਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਇਹੀ ਕਾਰਨ ਹੈ ਕਿ 17 ਸਾਲ ਦੀ ਉਮਰ 'ਚ ਮੈਂ ਕਾਲਜ ਦੀ ਪ੍ਰੀਖਿਆ ਸਿਰਫ਼ ਇਸ ਲਈ ਨਹੀਂ ਦਿੱਤੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਫੇਲ੍ਹ ਹੋ ਜਾਵਾਂਗਾ। ਮੈਂ ਪੇਪਰ ਨਹੀਂ ਦਿੱਤੇ। ਇਹ ਗੱਲ ਪਿਤਾ ਨੂੰ ਦੱਸਣ ਲਈ ਮੇਰੀ ਰੂਹ ਕੰਬ ਰਹੀ ਸੀ ਪਰ ਮੈਂ ਹਿੰਮਤ ਜੁਟਾਈ ਅਤੇ ਕਈ ਮਹੀਨਿਆਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਗੁੱਗੂ ਗਿੱਲ ਦੀ ਕੀਤੀ ਤਾਰੀਫ਼, ਕਿਹਾ- ਪੰਜਾਬੀ ਇੰਡਸਟਰੀ ਨੂੰ ਹੈ ਤੁਹਾਡੇ ਤੋਂ ਸਿਖਣ ਦੀ ਲੋੜ
ਇਸ ਮੁੱਖ ਮੰਤਰੀ ਨੂੰ ਡੇਟ ਕਰਨਾ ਚਾਹੁੰਦੇ ਸੀ ਅਕਸ਼ੈ…
ਸਿਮੀ ਗਰੇਵਾਲ ਦੇ ਚੈਟ ਸ਼ੋਅ 'ਚ ਅਕਸ਼ੈ ਨੇ ਖੁਲਾਸਾ ਕੀਤਾ ਸੀ ਕਿ ਉਹ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਸਵਰਗੀ ਜੇ. ਜੈਲਲਿਤਾ ਨੂੰ ਡੇਟ ਕਰਨਾ ਚਾਹੁੰਦੇ ਸਨ। ਅਕਸ਼ੈ ਨੇ ਦੱਸਿਆ ਕਿ ਉਸ 'ਚ ਕਈ ਗੁਣ ਸਨ, ਜੋ ਮੈਨੂੰ ਆਕਰਸ਼ਿਤ ਕਰਦੇ ਸਨ।
ਹਿਮਾਲਯ ਪੁੱਤਰ’ ਲਈ ਅੰਜਲਾ ਝਾਵੇਰੀ ਨਹੀਂ, ਇਹ ਅਦਾਕਾਰਾ ਸੀ ਪਹਿਲੀ ਪਸੰਦ…
ਆਪਣੇ ਪਿਤਾ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਨ ਤੋਂ ਬਾਅਦ ਅਕਸ਼ੈ ਨੇ ਫੈਸਲਾ ਕੀਤਾ ਕਿ ਉਹ ਫ਼ਿਲਮਾਂ 'ਚ ਕਰੀਅਰ ਬਣਾਉਣਗੇ। ਹੀਰੋ ਬਣਨ ਲਈ ਉਸ ਨੇ ਕਿਸ਼ੋਰ ਨਮਿਤ ਸਕੂਲ ਤੋਂ ਅਦਾਕਾਰੀ ਸਿੱਖੀ। ਅਕਸ਼ੈ ਖੰਨਾ ਨੇ ਸਾਲ 1997 'ਚ ਰਿਲੀਜ਼ ਹੋਈ ਫ਼ਿਲਮ 'ਹਿਮਾਲਯ ਪੁੱਤਰ' ਨਾਲ ਬਾਲੀਵੁੱਡ 'ਚ ਆਪਣਾ ਡੈਬਿਊ ਕੀਤਾ ਸੀ। ਵਿਨੋਦ ਖੰਨਾ ਨੇ ਇਸ ਫ਼ਿਲਮ 'ਚ ਪੈਸਾ ਲਗਾਇਆ ਸੀ, ਉਹ ਚਾਹੁੰਦਾ ਸੀ ਕਿ ਬਿਪਾਸ਼ਾ ਬਸੂ ਇਸ ਫ਼ਿਲਮ 'ਚ ਕੰਮ ਕਰੇ ਪਰ ਉਸ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਤੋਂ ਬਾਅਦ ਹੀ ਅੰਜਲੀ ਝਾਵੇਰੀ ਨੇ ਅਕਸ਼ੈ ਖੰਨਾ ਨਾਲ ਡੈਬਿਊ ਕੀਤਾ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
‘ਤਾਲ’ ਤੋਂ ਮਿਲੀ ਪ੍ਰਸਿੱਧੀ…
ਇਸ ਫਿਲਮ ਲਈ ਅਕਸ਼ੈ ਖੰਨਾ ਨੂੰ ਸਰਵੋਤਮ ਮੇਲ ਡੈਬਿਊ ਅਦਾਕਾਰ ਦਾ ਸਟਾਰ ਸਕ੍ਰੀਨ ਪੁਰਸਕਾਰ ਮਿਲਿਆ ਪਰ ਫ਼ਿਲਮ ਕੁਝ ਖਾਸ ਨਹੀਂ ਕਰ ਸਕੀ। ਇਸ ਤੋਂ ਬਾਅਦ ਉਸ ਨੇ 'ਬਾਰਡਰ', 'ਲਾਵਾਰਿਸ', 'ਆ ਅਬ ਲੌਟ ਚਲੇਂ' ਵਰਗੀਆਂ ਫ਼ਿਲਮਾਂ ਕੀਤੀਆਂ। ਉਸ ਨੂੰ ਆਪਣੇ ਪਿਤਾ ਕਰਕੇ ਫ਼ਿਲਮਾਂ ਮਿਲ ਰਹੀਆਂ ਸਨ ਪਰ ਕਿਸਮਤ ਉਸ ਦੇ ਪਿਤਾ ਵਾਂਗ ਚਮਕ ਨਹੀਂ ਸਕੀ। ਅਕਸ਼ੈ ਨੂੰ 1999 'ਚ ਆਈ ਹਿੱਟ ਫ਼ਿਲਮ 'ਤਾਲ' ਤੋਂ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦਾ ਫ਼ਿਲਮਾਂ 'ਚ ਆਉਣਾ ਜਾਣਾ ਲੱਗਿਆ ਰਿਹਾ।
ਅਕਸ਼ੈ ਸਨ ਦੰਗਲ ਲਈ ਪਹਿਲੀ ਪਸੰਦ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਮਿਰ ਖ਼ਾਨ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫ਼ਿਲਮਾਂ 'ਚੋਂ ਇੱਕ, ਤਾਰੇ ਜ਼ਮੀਨ ਪਰ ਸਭ ਤੋਂ ਪਹਿਲਾਂ ਅਕਸ਼ੈ ਨੂੰ ਆਫਰ ਕੀਤੀ ਗਈ ਸੀ। ਰਿਪੋਰਟਾਂ ਅਨੁਸਾਰ, ਨਿਰਮਾਤਾ ਅਮੋਲ ਗੁਪਤੇ ਫ਼ਿਲਮ 'ਚ ਅਕਸ਼ੈ ਨੂੰ ਅਧਿਆਪਕ ਰਾਮ ਨਿਕੁੰਜ ਦਾ ਕਿਰਦਾਰ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਵਿਚਕਾਰ ਕੋਈ ਸਿੱਧੀ ਗੱਲਬਾਤ ਨਹੀਂ ਹੋਈ। ਇੱਕ ਦਿਨ ਜਦੋਂ ਨਿਰਮਾਤਾ ਆਮਿਰ ਨੂੰ ਮਿਲਿਆ ਤਾਂ ਉਸ ਨੇ ਉਸ ਨੂੰ ਅਕਸ਼ੈ ਖੰਨਾ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਕਿਹਾ ਕਿਉਂਕਿ ਅਕਸ਼ੈ ਅਤੇ ਆਮਿਰ ‘ਦਿਲ ਚਾਹਤਾ ਹੈ’ ਤੋਂ ਹੀ ਦੋਸਤ ਸਨ। ਆਮਿਰ ਨੇ ਨਿਰਮਾਤਾ ਨੂੰ ਕਿਹਾ ਕਿ ਜਦੋਂ ਤੱਕ ਮੈਨੂੰ ਖੁਦ ਫ਼ਿਲਮ ਪਸੰਦ ਨਹੀਂ ਆਉਂਦੀ, ਮੈਂ ਉਸ ਫਿਲਮ ਬਾਰੇ ਕਿਸੇ ਹੋਰ ਨੂੰ ਕਿਵੇਂ ਸਲਾਹ ਦੇ ਸਕਦਾ ਹਾਂ। ਫਿਰ ਜਦੋਂ ਨਿਰਮਾਤਾ ਨੇ ਆਮਿਰ ਨੂੰ ਸਕ੍ਰਿਪਟ ਸੁਣਾਈ ਤਾਂ ਉਨ੍ਹਾਂ ਨੂੰ ਇਹ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਖੁਦ ਰੋਲ ਕਰਨ ਦੀ ਗੱਲ ਕਹੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੰਨੀ ਲਿਓਨ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇਹ ਪਾਬੰਦੀ
ਬਣਦੇ-ਬਣਦੇ ਰਹਿ ਗਏ ਕਪੂਰ ਖਾਨਦਾਨ ਦੇ ਜਵਾਈ
ਅਕਸ਼ੈ ਖੰਨਾ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ। ਉਸ ਦੇ ਅਭਿਨੇਤਰੀਆਂ ਨਾਲ ਅਫੇਅਰ ਸਨ। ਕਰਿਸ਼ਮਾ ਕਪੂਰ, ਤਾਰਾ ਸ਼ਰਮਾ ਪਰ ਗੱਲ ਵਿਆਹ ਤੱਕ ਕਦੇ ਨਹੀਂ ਪਹੁੰਚੀ। ਵਿਨੋਦ ਖੰਨਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਕਰਿਸ਼ਮਾ ਕਪੂਰ ਨਾਲ ਵਿਆਹ ਕਰੇ ਕਿਉਂਕਿ ਉਨ੍ਹਾਂ ਦੀ ਰਣਧੀਰ ਕਪੂਰ ਨਾਲ ਚੰਗੀ ਦੋਸਤੀ ਸੀ ਪਰ ਕਿਹਾ ਜਾਂਦਾ ਹੈ ਕਿ ਕਰਿਸ਼ਮਾ ਦੀ ਮਾਂ ਬਬੀਤਾ ਨੂੰ ਇਹ ਮਨਜ਼ੂਰ ਨਹੀਂ ਸੀ। ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਵਿਆਹ ਹੁੰਦੇ-ਹੁੰਦੇ ਰੱਦ ਹੋ ਗਿਆ।
'ਛਾਵਾ' 'ਚ ਆਉਣਗੇ ਨਜ਼ਰ
2012 ਤੋਂ 2016 ਤੱਕ ਇੰਡਸਟਰੀ ਤੋਂ ਦੂਰ ਬਣਾਉਣ ਤੋਂ ਬਾਅਦ ਅਕਸ਼ੈ ਨੇ ਫ਼ਿਲਮ ‘ਢਿਸ਼ੂਮ’ ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਉਹ 'ਮੌਮ', 'ਇਤੇਫਾਕ', 'ਸੈਕਸ਼ਨ 375', 'ਦ੍ਰਿਸ਼ਯਮ 2' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਏ। ਹੁਣ ਜਲਦੀ ਹੀ ਉਹ ਫ਼ਿਲਮ ‘ਛਾਵਾ’ 'ਚ ਔਰੰਗਜ਼ੇਬ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ
NEXT STORY