ਐਂਟਰਟੇਨਮੈਂਟ ਡੈਸਕ- 2007 ਵਿਚ ਰਿਲੀਜ਼ ਹੋਈ ‘ਤਾਰੇ ਜ਼ਮੀਨ ਪਰ’ ਨੇ ਅਸਲ ਵਿਚ ਸਮਾਜ ਦਾ ਧਿਆਨ ਇਸ ਗੱਲ ਉੱਤੇ ਖਿੱਚਿਆ ਕਿ ਬੱਚਿਆਂ ਵਿਚ ਡਿਸਲੇਕਸੀਆ ਬਾਰੇ ਜਾਗਰੂਕਤਾ ਵਧਾਉਣਾ ਕਿੰਨਾ ਜ਼ਰੂਰੀ ਹੈ। ਇਸ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਰਿਲੀਜ਼ ਹੋਈ ਆਮਿਰ ਖਾਨ ਦੀ ‘ਸਿਤਾਰੇ ਜ਼ਮੀਨ ਪਰ’ ਨੇ ਡਿਸਲੇਕਸਿਕ ਵਾਲੇ ਲੋਕਾਂ ਬਾਰੇ ਜਾਗਰੂਕਤਾ ਫੈਲਾਉਣ ਜਿਹੇ ਵੱਡੇ ਮੁੱਦੇ ਉੱਤੇ ਫੋਕਸ ਕੀਤਾ ਹੈ। ‘ਤਾਰੇ ਜ਼ਮੀਨ ਪਰ’ ਨੇ ਸਮਾਜ ਉੱਤੇ ਡੂੰਘਾ ਅਸਰ ਪਾਇਆ ਸੀ ਅਤੇ ‘ਸਿਤਾਰੇ ਜ਼ਮੀਨ ਪਰ’ ਨੇ ਵੀ ਉਹੀ ਕੀਤਾ ਹੈ। ਫਿਲਮ ਨੇ ਇੰਨਾ ਡੂੰਘਾ ਅਸਰ ਛੱਡਿਆ ਹੈ ਕਿ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਇੰਫਲੁਐਂਸਰਜ਼ ਨੂੰ ਡਿਸਲੇਕਸਿਕ ਵਾਲੇ ਲੋਕਾਂ ਨੂੰ ਆਪਣੇ ਪਲੇਟਫਾਰਮ ਉੱਤੇ ਜਗ੍ਹਾ ਦੇਣ ਦਾ ਆਦੇਸ਼ ਤੱਕ ਦੇ ਦਿੱਤਾ ਹੈ।
ਸਮੈ ਰੈਨਾ ਵਾਲੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਤੇ ਚਾਰ ਹੋਰ ਸੋਸ਼ਲ ਮੀਡੀਆ ਇੰਫਲੁਐਂਸਰਜ਼ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਹੀਨੇ ਵਿਚ ਘੱਟੋ-ਘੱਟ ਦੋ ਵਾਰ ਆਪਣੇ ਆਨਲਾਈਨ ਪਲੇਟਫਾਰਮ ਅਤੇ ਪਬਲਿਕ ਈਵੈਂਟਸ ਵਿਚ ਡਿਸਲੇਕਸਿਕ ਵਾਲੇ ਲੋਕਾਂ ਨੂੰ ਜਗ੍ਹਾ ਦੇਣ ਤਾਂ ਕਿ ਸਪਾਈਨਲ ਮਸਕਿਊਲਰ ਐਟਰਾਫੀ ਜਿਹੀਆਂ ਅਨੋਖੀਆਂ ਬੀਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਜਾਗਰੂਕਤਾ ਅਤੇ ਫੰਡ ਜੁਟਾਇਆ ਜਾ ਸਕੇ।
ਕੈਂਸਰ ਨਾਲ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਕੰਨੜ ਫਿਲਮ ਉਦਯੋਗ 'ਚ ਪਸਰਿਆ ਸੋਗ
NEXT STORY