ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਨ ਦੀ ਆਉਣ ਵਾਲੀ ਫਿਲਮ 'ਰਾਬਤਾ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਦਾ ਪਹਿਲਾ ਸ਼ੈਡਿਊਲ ਦੀ ਸ਼ੂਟਿੰਗ ਯੂਰਪ ਦੇ ਬੁਢਾਪੇਸਟ ਸ਼ਹਿਰ 'ਚ ਸ਼ੂਟ ਕੀਤਾ ਜਾ ਰਿਹਾ ਹੈ। ਹੁਣੇ ਜਿਹੇ ਇਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਸੁਸ਼ਾਂਤ ਅਤੇ ਕ੍ਰਿਤੀ ਨਾਲ ਫਿਲਮ ਦੇ ਨਿਰਦੇਸ਼ਕ ਦਿਨੇਸ਼ ਵਿਜਨ ਹੱਥ 'ਚ ਫਲੈਪ ਬੋਰਡ ਫੜੀ ਨਜ਼ਰ ਆ ਰਹੇ ਹਨ। ਇਸ ਫਿਲਮ ਤੋਂ ਪਹਿਲੀ ਵਾਰ ਸੁਸ਼ਾਂਤ ਅਤੇ ਕ੍ਰਿਤੀ ਆਪਣੀ ਰੋਮਾਂਟਿਕ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਸ਼ੁਰੂ ਕਰ ਦੇਣੀ ਸੀ ਪਰ ਸੁਸ਼ਾਂਤ ਦੇ ਸਾਬਕਾ ਪ੍ਰੇਮਿਕਾ ਅੰਕਿਤਾ ਨਾਲ ਹੋਏ ਬ੍ਰੇਕਅੱਪ ਕਾਰਨ ਫਿਲਮ ਦੀ ਸ਼ੁਟਿੰਗ 'ਚ ਲੇਟ ਕਰਨੀ ਪਈ। ਇਸ ਸਮੇਂ ਸੁਸ਼ਾਂਤ ਨੇ ਆਪਣੇ ਘਰ ਛੱਡ ਦਿੱਤਾ ਹੈ। ਹੁਣ ਫਿਲਮ ਨੇ ਰਫਤਾਰ ਫੜ ਲਈ ਹੈ।
ਜਦੋਂ 'ਬਾਗੀ' ਦੇ ਪ੍ਰਚਾਰ ਦੌਰਾਨ ਟਾਈਗਰ ਨੇ ਕੀਤੀ ਆਪਣੀ ਪ੍ਰੇਮਿਕਾ ਦੀ ਸ਼ਰੇਆਮ ਤਰੀਫ Watch Pics
NEXT STORY