ਮੁੰਬਈ (ਬਿਊਰੋ) : ਅਦਾਕਾਰਾ ਸਵਰਾ ਭਾਸਕਰ ਪਤੀ ਫਹਾਦ ਅਹਿਮਦ ਨਾਲ ਆਪਣੇ ਪਹਿਲੇ ਬੱਚੇ ਨੂੰ ਕੰਸੀਵ ਕਰਨ ਤੋਂ ਬਾਅਦ ਸੱਤਵੇਂ ਆਸਮਾਨ ’ਤੇ ਹੈ। ਇਹ ਪਿਆਰੀ ਜੋੜੀ ਆਪਣੇ ਮਾਂ-ਪਿਓ ਬਣਨ ਦੇ ਸਫਰ ਦਾ ਖ਼ੂਬ ਆਨੰਦ ਮਾਣ ਰਹੀ ਹੈ। ਇਸ ਜੋੜੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਕੋਰਟ ਮੈਰਿਜ ਕੀਤੀ ਸੀ ਤੇ ਵਿਆਹ ਦੇ ਕੁਝ ਦਿਨ ਬਾਅਦ ਹੀ ਸਵਰਾ ਤੇ ਫਹਾਦ ਨੇ 6 ਜੂਨ, 2023 ਨੂੰ ਆਪਣੀ ‘ਗੁੱਡ ਨਿਊਜ਼’ ਸਾਂਝੀ ਕੀਤੀ ਸੀ। ਇਕ ਐਕਟਿਵ ਸੋਸ਼ਲ ਮੀਡੀਆ ਯੂਜ਼ਰ ਹੋਣ ਦੇ ਕਾਰਨ ਸਵਰਾ ਆਪਣੇ ਇਸ ਅਹਿਸਾਸ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਨੇ ਆਪਣੇ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾ ਸਾਂਝੀਆਂ ਕੀਤੀਆਂ ਹਨ।

18 ਸਤੰਬਰ, 2023 ਨੂੰ ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਸਰਪ੍ਰਾਈਜ਼ ਬੇਬੀ ਸ਼ਾਵਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਪਹਿਲੀ ਝਲਕੀ ’ਚ ਸਵਰਾ ਸੈਰੇਮਨੀ ’ਚ ਦਾਖ਼ਲ ਹੁੰਦੀ ਦਿਖਾਈ ਦੇ ਰਹੀ ਹੈ, ਜਿਸ ’ਚ ਉਹ ਕਾਫ਼ੀ ਸਰਪ੍ਰਾਈਜ਼ ਦਿਖ ਰਹੀ ਹੈ।

ਇਸ ਤੋਂ ਇਲਾਵਾ ਇਕ ਤਸਵੀਰ ’ਚ ਸਵਰਾ ਤੇ ਫਹਾਦ ਨੂੰ ਹੀਲੀਅਮ ਦੇ ਗੁਬਾਰੇ ਫੜ੍ਹ ਕੇ ਇਕੱਠੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ, ਜਿਸ ’ਤੇ ‘ਪਾਪਾ’ ਤੇ ‘ਮੰਮੀ’ ਲਿਖਿਆ ਹੋਇਆ ਹੈ। ਉਸ ਨੇ ਆਪਣੀ ਕੈਪਸ਼ਨ ’ਚ ਲਿਖਿਆ, ‘‘ਮੈਨੂੰ ਸਰਪ੍ਰਾਈਜ਼ ਪਸੰਦ ਹਨ। ਪਿਛਲੇ ਹਫ਼ਤੇ ਮੇਰੇ ਸਭ ਤੋਂ ਪੁਰਾਣੇ ਦੋਸਤਾਂ ’ਚੋਂ ਇਕ @samar_narayen, ਅਮੇਜ਼ਿੰਗ @laks7 ਫਹਾਦ ਨੇ ਮੈਨੂੰ ਗੋਦ ਭਰਾਈ ਦੇ ਰੂਪ ’ਚ ਸਭ ਤੋਂ ਪਿਆਰਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਉਨ੍ਹਾਂ ਨੇ ਮੈਨੂੰ ਸੂਹ ਲੱਗੇ ਬਿਨਾਂ ਹੀ ਯੋਜਨਾ ਬਣਾ ਲਈ ਤੇ ਉਸ ਨੂੰ ਪੂਰਾ ਕੀਤਾ।’’
ਸਵਰਾ ਨੇ ਇੰਨਾ ਖ਼ੂਬਸੂਰਤ ਸਰਪ੍ਰਾਈਜ਼ ਦੇਣ ਲਈ ਆਪਣੇ ਪਤੀ ਤੇ ਦੋਸਤਾਂ ਦਾ ਧੰਨਵਾਦ ਕੀਤਾ। ਇਕ ਤਸਵੀਰ ’ਚ ਸਵਰਾ ਤੇ ਫਹਾਦ ਨੂੰ ਆਪਣਾ ਬੇਬੀ ਸ਼ਾਵਰ ਕੇਕ ਕੱਟਦੇ ਦੇਖਿਆ ਜਾ ਸਕਦਾ ਹੈ। ਅਗਲੀ ਤਸਵੀਰ ’ਚ ਉਨ੍ਹਾਂ ਦੇ ਬੇਬੀ ਸ਼ਾਵਰ ਦੀ ਸਜਾਵਟ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸਵਰਾ ਨੇ 15 ਸਤੰਬਰ, 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਤਾਜ਼ਾ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਾਜਿਦ ਨਾਡੀਆਡਵਾਲਾ ਦੇ ਪੁੱਤਰ ਦੇ ਬਰਥਡੇ ’ਤੇ ਜੈਕੀ ਨਾਲ ਪੁੱਜੀ ਰਕੁਲਪ੍ਰੀਤ
NEXT STORY