ਐਂਟਰਟੇਨਮੈਂਟ ਡੈਸਕ-ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਫਿਲਮ 'ਰੇਡ 2' ਦਾ ਨਵਾਂ ਗੀਤ 'ਨਸ਼ਾ' ਰਿਲੀਜ਼ ਹੋਇਆ ਹੈ, ਜਿਸ ਵਿੱਚ ਤਮੰਨਾ ਭਾਟੀਆ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। ਉਨ੍ਹਾਂ ਦੇ ਡਾਂਸ ਮੂਵ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਇਸ ਗਾਣੇ ਦੇ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤਮੰਨਾ ਆਪਣੇ ਗਾਣਿਆਂ ਲਈ ਕਿੰਨਾ ਚਾਰਜ ਕਰਦੀ ਹੈ।
'ਤਾਕੀ ਤਾਕੀ' (ਫ਼ਿਲਮ ਹਿੰਮਤਵਾਲਾ)
ਤਮੰਨਾ ਭਾਟੀਆ ਨੇ ਅਜੇ ਦੇਵਗਨ ਨਾਲ ਫਿਲਮ 'ਹਿੰਮਤਵਾਲਾ' 'ਚ ਕੰਮ ਕੀਤਾ ਸੀ। ਇਸ ਫਿਲਮ ਦਾ ਇੱਕ ਸੁਪਰਹਿੱਟ ਗੀਤ 'ਤਾਕੀ ਤਾਕੀ' ਸੀ, ਜਿਸ ਵਿੱਚ ਤਮੰਨਾ ਨੇ ਆਪਣੇ ਪ੍ਰਦਰਸ਼ਨ ਨਾਲ ਬਹੁਤ ਸੁਰਖੀਆਂ ਬਟੋਰੀਆਂ ਸਨ। ਰਿਪੋਰਟਾਂ ਅਨੁਸਾਰ ਤਮੰਨਾ ਨੇ ਇਸ ਗਾਣੇ ਲਈ ਲਗਭਗ 40-50 ਲੱਖ ਰੁਪਏ ਲਏ ਸਨ।
'ਪਿਆ ਕੇ ਬਾਜ਼ਾਰ ਮੇਂ' (ਫਿਲਮ ਹਮਸ਼ਕਲਸ)
2014 'ਚ ਤਮੰਨਾ ਫਿਲਮ 'ਹਮਸ਼ਕਲਸ' 'ਚ ਨਜ਼ਰ ਆਈ ਸੀ, ਜਿਸ 'ਚ ਉਨ੍ਹਾਂ ਨੇ 'ਪਿਆ ਕੇ ਬਾਜ਼ਾਰ ਮੇਂ' ਆਈਟਮ ਨੰਬਰ ਕੀਤਾ ਸੀ। ਇਸ ਗਾਣੇ ਲਈ ਅਦਾਕਾਰਾ ਨੇ ਲਗਭਗ 30-40 ਲੱਖ ਰੁਪਏ ਲਏ ਸਨ।
'ਆਜ ਕੀ ਰਾਤ' (ਫਿਲਮ ਸਤ੍ਰੀ 2)
ਇਸ ਤੋਂ ਬਾਅਦ ਤਮੰਨਾ ਭਾਟੀਆ ਨੇ ਫਿਲਮ 'ਸਤ੍ਰੀ 2' ਦੇ ਗੀਤ 'ਆਜ ਕੀ ਰਾਤ' ਵਿੱਚ ਵੀ ਆਪਣਾ ਜਾਦੂ ਦਿਖਾਇਆ। ਇਹ ਗਾਣਾ ਵੀ ਬਹੁਤ ਹਿੱਟ ਹੋਇਆ। ਇਸ ਲਈ ਅਦਾਕਾਰਾ ਨੇ 1 ਕਰੋੜ ਰੁਪਏ ਦੀ ਬੰਪਰ ਫੀਸ ਲਈ ਸੀ।
'ਨਸ਼ਾ' (ਫ਼ਿਲਮ 'ਰੇਡ 2')
ਤਮੰਨਾ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ 'ਨਸ਼ਾ' ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। ਇਸ ਗਾਣੇ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਰਿਪੋਰਟਾਂ ਅਨੁਸਾਰ ਤਮੰਨਾ ਨੇ ਇਸ ਗਾਣੇ ਲਈ 1 ਕਰੋੜ ਰੁਪਏ ਦੀ ਮੋਟੀ ਫੀਸ ਲਈ ਹੈ।
ਸਾਊਥ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਤਮੰਨਾ ਭਾਟੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੱਖਣੀ ਫਿਲਮਾਂ ਨਾਲ ਕੀਤੀ ਸੀ। ਸਾਊਥ ਵਿੱਚ ਉਨ੍ਹਾਂ ਨੇ ਰਜਨੀਕਾਂਤ ਵਰਗੇ ਵੱਡੇ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਅਤੇ ਸੁੰਦਰਤਾ ਦੀ ਬਾਲੀਵੁੱਡ ਵਿੱਚ ਵੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਹੁਣ ਉਹ ਇੱਕ ਵੱਡੀ ਸਟਾਰ ਬਣ ਗਈ ਹੈ ਅਤੇ ਆਪਣੇ ਕੰਮ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੀ ਹੈ।
ਲਵ ਲਾਈਫ ਔਰ ਬ੍ਰੇਕਅੱਪ
ਤਮੰਨਾ ਭਾਟੀਆ ਦੀ ਲਵ ਲਾਈਫ ਵੀ ਸੁਰਖੀਆਂ ਵਿੱਚ ਰਹੀ ਹੈ। ਉਨ੍ਹਾਂ ਨੇ ਕਈ ਸਾਲਾਂ ਤੱਕ ਅਦਾਕਾਰ ਵਿਜੇ ਵਰਮਾ ਨੂੰ ਡੇਟ ਕੀਤਾ। ਹਾਲਾਂਕਿ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਤਮੰਨਾ ਵਿਆਹ ਕਰਵਾ ਕੇ ਸੈਟਲ ਹੋਣਾ ਚਾਹੁੰਦੀ ਸੀ, ਜਦੋਂ ਕਿ ਵਿਜੇ ਇਸ ਸਮੇਂ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਸੀ। ਹਾਲਾਂਕਿ ਤਮੰਨਾ ਅਤੇ ਵਿਜੇ ਦੋਵਾਂ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਫਿਲਮ 'ਜਾਟ' ਨੂੰ ਮਿਲ ਰਹੀ ਪ੍ਰਸ਼ੰਸਾ ਤੋਂ ਸੰਨੀ ਦਿਓਲ ਹੋਏ ਖੁਸ਼
NEXT STORY