ਮੁੰਬਈ— ਬਾਲੀਵੁੱਡ ਅਭਿਨੇਤਰੀ ਤਨੂੰਸ਼੍ਰੀ ਦੱਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਤਨੂੰਸ਼੍ਰੀ ਦੱਤਾ ਦਾ ਜਨਮ 19 ਮਾਰਚ 1984 ਨੂੰ ਹੋਇਆ। ਉਸ ਨੇ ਪੁਣੇ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਸਾਲ 2004 'ਚ ਉਸ ਨੇ 'ਮਿਸ ਇੰਡੀਆ ਯੂਨੀਵਰਸ' ਦਾ ਖਿਤਾਬ ਆਪਣੇ ਨਾਂ ਕੀਤਾ। 'ਆਸ਼ਿਕ ਬਨਾਇਆ ਆਪਨੇ' ਫਿਲਮ ਨਾਲ ਲਾਈਮ ਲਾਈਟ 'ਚ ਆਈ ਤਨੂੰਸ਼੍ਰੀ ਦੱਤਾ ਬਾਲੀਵੁੱਡ 'ਚ ਕੁਝ ਜ਼ਿਆਦਾ ਕਮਾਲ ਨਾ ਕਰ ਸਕੀ। ਉਸ ਨੇ 'ਚਾਕਲੇਟ, 'ਢੋਲ' ਅਤੇ 'ਸਾਸ ਬਹੂ ਸੈਂਸੈਕਸ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੇ ਕੁੱਲ 15 ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ 13 ਹਿੰਦੀ ਫਿਲਮਾਂ ਹਨ। ਤਨੂੰਸ਼੍ਰੀ ਦੱਤਾ ਫਿਲਮਾਂ ਦੇ ਨਾਲ-ਨਾਲ ਵਿਗਿਆਪਨ ਅਤੇ ਵੀਡੀਓ ਐਲਬਮਸ 'ਚ ਵੀ ਕੰਮ ਕਰ ਚੁੱਕੀ ਹੈ। ਫਿਲਹਾਲ ਲੰਬੇ ਸਮੇਂ ਤੋਂ ਉਹ ਸਿਲਵਰ ਸਕ੍ਰੀਨ ਤੋਂ ਗਾਇਬ ਹੈ। ਅੱਜ ਅਸੀਂ ਤੁਹਾਨੂੰ ਉਸ ਦੇ ਜਨਮ ਦਿਨ ਦੇ ਮੌਕੇ 'ਤੇ ਉਸ ਦੀਆਂ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸੈਕਸੀ ਲੁੱਕ 'ਚ ਨਜ਼ਰ ਆ ਰਹੀ ਹੈ।
ਇਸ ਲਵ ਕਪਲ ਦੇ ਇੰਟੀਮੈਂਟ ਸੀਨਜ਼ ਦੀਆਂ ਦੇਖੋ ਖੂਬਸੂਤਰ ਤਸਵੀਰਾਂ
NEXT STORY