ਮੁੰਬਈ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਮੋਦੀ ਦੇ ਸਿਤਾਰੇ ਇਨ੍ਹੀਂ ਦਿਨੀਂ ਠੀਕ ਨਹੀਂ ਹਨ। ਪਹਿਲਾਂ ਸ਼ੈਲੇਸ਼ ਲੋਢਾ ਨੇ ਉਨ੍ਹਾਂ ’ਤੇ ਇਲਜ਼ਾਮ ਲਗਾਏ ਤੇ ਹੁਣ ਰੌਸ਼ਨ ਸੋਢੀ ਦੀ ਭੂਮਿਕਾ ਨਿਭਾਉਣ ਵਾਲੀ ਜੈਨੀਫਰ ਮਿਸਤਰੀ ਬੰਸੀਵਾਲ ਨੇ ਵੀ ਉਨ੍ਹਾਂ ’ਤੇ ਦੋਸ਼ ਲਗਾਏ ਹਨ।
ਜੈਨੀਫਰ ਨੇ ਨਿਰਮਾਤਾ ਅਸਿਤ ਮੋਦੀ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ ਤੇ ਇਹ ਵੀ ਕਿਹਾ ਕਿ ਉਸ ਨੇ ਮਾਰਚ ’ਚ ਹੀ ਸ਼ੋਅ ਛੱਡ ਦਿੱਤਾ ਸੀ। ਹਾਲਾਂਕਿ ਅਸਿਤ ਮੋਦੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦੂਜੇ ਪਾਸੇ ਜੈਨੀਫਰ ਨੇ ਇਸ ਇਲਜ਼ਾਮ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।
ਜੈਨੀਫਰ ਮਿਸਤਰੀ ਬੰਸੀਵਾਲ ਨੇ ਹਾਲ ਹੀ ’ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਸੈੱਟ ’ਤੇ ਉਸ ਨਾਲ ਕੀ ਹੋਇਆ ਸੀ। ਉਸ ਨੇ ਕਈ ਗੱਲਾਂ ਕਹੀਆਂ, ਜਿਨ੍ਹਾਂ ’ਚ ਅਸਿਤ ਮੋਦੀ ਨੇ ਇਕ ਵਾਰ ਉਸ ਨੂੰ ਕਿਹਾ ਸੀ ਕਿ ਤੁਸੀਂ ਬਹੁਤ ਸੁੰਦਰ ਲੱਗ ਰਹੀ ਹੈ। ਮੈਂ ਤੁਹਾਨੂੰ ਫੜਨਾ ਤੇ ਚੁੰਮਣਾ ਚਾਹੁੰਦਾ ਹਾਂ। ਅਸਿਤ ਮੋਦੀ ਦੇ ਨਾਲ-ਨਾਲ ਉਨ੍ਹਾਂ ਨੇ ਸ਼ੋਅ ਦੇ ਪ੍ਰਾਜੈਕਟ ਹੈੱਡ ਸੋਹੇਲ ਰਮਾਨੀ ਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ’ਤੇ ਵੀ ਗੰਭੀਰ ਦੋਸ਼ ਲਗਾਏ ਹਨ। ਇਸ ਸਭ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ‘ਦਿ ਕੇਰਲ ਸਟੋਰੀ’ ’ਤੇ ਰੋਕ ਕਿਉਂ?
ਜੈਨੀਫਰ ਨੇ ਇੰਸਟਾ ਸਟੋਰੀ ’ਤੇ ਮੈਸੇਜ ਪੋਸਟ ਕੀਤਾ, ਜਿਸ ’ਚ ਲਿਖਿਆ ਸੀ, ‘‘ਬਾਹਰ ਆਉਣ ਤੇ ਸੱਚ ਬੋਲਣ ਤੇ ਇਹ ਦਿਖਾਉਣ ਤੋਂ ਜ਼ਿਆਦਾ ਤਾਕਤਵਰ ਕੁਝ ਨਹੀਂ ਹੈ ਕਿ ਤੁਸੀਂ ਕੌਣ ਹੋ।’’
ਜੈਨੀਫਰ ਮਿਸਤਰੀ ਨੇ ਦੱਸਿਆ ਕਿ ਉਸ ਨੇ ਆਖਰੀ ਐਪੀਸੋਡ 6 ਮਾਰਚ ਨੂੰ ਸ਼ੂਟ ਕੀਤਾ ਸੀ। ਸੋਹੇਲ ਰਮਾਨੀ ਤੇ ਜਤਿਨ ਬਜਾਜ ਨੇ ਉਸ ਨੂੰ ਕਈ ਵਾਰ ਜ਼ਲੀਲ ਕੀਤਾ। ਇਸ ਲਈ ਆਪਣੀ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰਦਿਆਂ ਉਨ੍ਹਾਂ ਨੇ ਸ਼ੋਅ ਤੋਂ ਵਾਕਆਊਟ ਕਰਨਾ ਹੀ ਠੀਕ ਸਮਝਿਆ। ਇਸ ਦੇ ਨਾਲ ਹੀ ਜੈਨੀਫਰ ਨੇ ਇਹ ਵੀ ਦੋਸ਼ ਲਾਇਆ ਕਿ ਅਸਿਤ ਮੋਦੀ ਨੇ ਉਸ ਨੂੰ ਫੜ ਕੇ ਚੁੰਮਣ ਲਈ ਕਿਹਾ ਸੀ।
ਇਨ੍ਹਾਂ ਦੋਸ਼ਾਂ ਤੋਂ ਬਾਅਦ ਜੈਨੀਫਰ ਨੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਉਸ ਨੇ ਕਿਹਾ, ‘‘ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝੋ, ਮੈਂ ਇਸ ਲਈ ਚੁੱਪ ਰਹੀ ਕਿਉਂਕਿ ਮੇਰੇ ਕੋਲ ਸ਼ਿਸ਼ਟਾਚਾਰ ਹੈ। ਰੱਬ ਗਵਾਹ ਹੈ ਕਿ ਕੀ ਸੱਚ ਹੈ। ਯਾਦ ਰੱਖੋ ਉਸ ਦੇ ਘਰ ਤੇਰੇ ਤੇ ਮੇਰੇ ’ਚ ਕੋਈ ਫਰਕ ਨਹੀਂ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਹਿੰਦੀ ਸਿਨੇਮਾ ’ਚ ਰੋਮਾਂਸ ਥੋੜ੍ਹਾ ਜ਼ਿਆਦਾ, ਹੀਰੋ ਦੇ ਸਿਕਸ ਪੈਕ ਹੋਣਾ ਵੀ ਜ਼ਰੂਰੀ ਮੰਨਿਆ ਜਾਂਦਾ ਹੈ’
NEXT STORY