ਮੁੰਬਈ (ਏਜੰਸੀ)- ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਆਉਣ ਵਾਲੀ ਫਿਲਮ "ਮਾਈਸਾ" ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਉਹ ਹੁਣ ਤੱਕ ਦੇ ਆਪਣੇ ਵੱਖ ਅਤੇ ਸਖ਼ਤ ਅਵਤਾਰ ਵਿੱਚ ਨਜ਼ਰ ਆ ਰਹੀ ਹੈ।
ਰਵਿੰਦਰ ਪੁਲੇ ਦੁਆਰਾ ਨਿਰਦੇਸ਼ਤ, ਇਹ ਐਕਸ਼ਨ ਥ੍ਰਿਲਰ ਇੱਕ ਪਿਤਾ-ਧੀ ਦੇ ਰਿਸ਼ਤੇ 'ਤੇ ਕੇਂਦਰਿਤ ਹੈ। ਟੀਜ਼ਰ ਵਿੱਚ ਰਸ਼ਮਿਕਾ ਦਮਦਾਰ ਅੰਦਾਜ਼ ਵਿੱਚ ਹਾਈ-ਆਕਟੇਨ ਐਕਸ਼ਨ ਕਰਦੀ ਨਜ਼ਰ ਆਉਂਦੀ। ਕਬਾਇਲੀ ਇਲਾਕਿਆਂ ਦੀ ਪਿੱਠਭੂਮੀ 'ਤੇ ਆਧਾਰਿਤ ਇਸ ਫਿਲਮ ਵਿੱਚ ਜੇਕਸ ਬੇਜੋਏ ਦੀ ਸੰਗੀਤ ਹੈ। ਅਨਫਾਰਮੂਲਾ ਫਿਲਮਜ਼ ਦੁਆਰਾ ਨਿਰਮਿਤ "ਮਾਈਸਾ" 27 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ
NEXT STORY