ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਹਾਊਸਫੁੱਲ 5' ਦੇ ਨਵੇਂ ਗੀਤ 'ਕਿਆਮਤ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਬਾਲੀਵੁੱਡ ਫਿਲਮ ਨਿਰਮਾਤਾ ਸਾਜਿਦ ਨਾਡੀਆਡਵਾਲਾ ਦੀ ਸੁਪਰਹਿੱਟ ਕਾਮੇਡੀ ਫ੍ਰੈਂਚਾਇਜ਼ੀ ਹਾਊਸਫੁੱਲ ਦੀ ਪੰਜਵੀਂ ਕਿਸ਼ਤ ਜਲਦੀ ਹੀ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਇਸ ਫਿਲਮ ਦੇ ਗੀਤਾਂ ਲਾਲ ਪਰੀ ਅਤੇ ਦਿਲ ਏ ਨਾਦਾਨ ਤੋਂ ਬਾਅਦ, ਹੁਣ ਇੱਕ ਹੋਰ ਨਵਾਂ ਗੀਤ 'ਕਿਆਮਤ' ਰਿਲੀਜ਼ ਹੋਣ ਜਾ ਰਿਹਾ ਹੈ। ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਨਵੇਂ ਗੀਤ 'ਕਿਆਮਤ' ਦਾ ਟੀਜ਼ਰ ਸਾਂਝਾ ਕੀਤਾ। ਟੀਜ਼ਰ ਦੀ ਸ਼ੁਰੂਆਤ ਦਮਦਾਰ ਅਤੇ ਜੋਸ਼ੀਲੇ ਸੰਗੀਤ ਨਾਲ ਹੁੰਦੀ ਹੈ। ਇਸ ਤੋਂ ਬਾਅਦ, ਫਿਲਮ ਦੀ ਸਟਾਰ ਕਾਸਟ ਗਾਣੇ 'ਤੇ ਨੱਚਦੀ ਦਿਖਾਈ ਦਿੰਦੀ ਹੈ।
ਟੀਜ਼ਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗੀਤ ਇੱਕ ਪਾਰਟੀ ਗੀਤ ਹੋ ਸਕਦਾ ਹੈ। ਗੀਤ ਦੇ ਬੋਲ 'ਹਾਏ ਕਿਆਮਤ.. ਕਿਆਮਤ.. ਤੂ ਹੈ ਕਿਆਮਤ.. ਪੁਰੀ ਕੀ ਪੂਰੀ ਕਿਆਮਤ ਹੈ' 'ਤੇ ਹਰ ਕੋਈ ਡਾਂਸ ਸਟੈਪ ਕਰਦਾ ਨਜ਼ਰ ਆ ਰਿਹਾ ਹੈ। ਇਸ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ਵਿੱਚ ਲਿਖਿਆ, ਸਭ ਤੋਂ ਧਮਾਕੇਦਾਰ ਪੂਲ ਪਾਰਟੀ ਤੁਹਾਡੇ ਵੱਲ ਆ ਰਹੀ ਹੈ! ਇਹ ਕੋਈ ਆਮ ਕਰੂਜ਼ ਨਹੀਂ ਹੈ, ਸਗੋਂ ਕਿਆਮਤ ਨਾਲ ਭਰਿਆ ਹੋਇਆ ਹੈ! ਕਿਆਮਤ ਗੀਤ ਕੱਲ੍ਹ ਰਿਲੀਜ਼ ਹੋਵੇਗਾ। ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ਹਾਊਸਫੁੱਲ 5 ਵਿਚ ਅਕਸ਼ੇ ਕੁਮਾਰ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਜੈਕੀ ਸ਼ਰਾਫ, ਸੰਜੇ ਦੱਤ, ਨਾਨਾ ਪਾਟੇਕਰ, ਚੰਕੀ ਪਾਂਡੇ, ਜੌਨੀ ਲੀਵਰ, ਸੌਂਦਰਿਆ ਸ਼ਰਮਾ, ਚਿਤਰਾਂਗਦਾ ਸਿੰਘ, ਜੈਕਲੀਨ ਫਰਨਾਂਡੀਜ਼, ਸੋਨਮ ਬਾਜਵਾ, ਨਰਗਿਸ ਫਾਖਰੀ, ਫਰਦੀਨ ਖਾਨ, ਸ਼੍ਰੇਅਸ ਤਲਪੜੇ, ਡੀਨੋ ਮੋਰਿਆ, ਨਿਕੇਤਨ ਧੀਰ ਅਤੇ ਰੰਜੀਤ ਲੀਡ ਰੋਲ ਵਿਚ ਨਜ਼ਰ ਆਉਣਗੇ। ਇਹ ਫਿਲਮ 06 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਮਸ਼ਹੂਰ ਰੈਪਰ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਭਾਜਪਾ ਦੀ ਮਹਿਲਾ ਆਗੂ ਨੇ ਲਾਏ ਗੰਭੀਰ ਦੋਸ਼
NEXT STORY