ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਮਾਂ ਬਣ ਗਈ ਹੈ। ਦੀਆ ਮਿਰਜ਼ਾ ਅਤੇ ਉਸ ਦੇ ਪਤੀ ਕਾਰੋਬਾਰੀ ਵੈਭਵ ਰੇਖੀ ਨੇ ਬੁੱਧਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਉਸ ਨੇ ਬੱਚੇ ਦੇ ਹੱਥ ਦੀ ਤਸਵੀਰ ਦੇ ਨਾਲ ਟਵਿੱਟਰ 'ਤੇ ਘੋਸ਼ਣਾ ਕੀਤੀ। ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਅਵਯਾਨ ਅਜ਼ਾਦ ਰੇਖੀ ਰੱਖਿਆ ਹੈ।
ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ ਗੇ ਇਕ ਨੋਟ ਵਿਚ ਦੀਆ ਮਿਰਜ਼ਾ ਨੇ ਖੁਲਾਸਾ ਕੀਤਾ ਕਿ ਉਸ ਦਾ ਅਤੇ ਵੈਭਵ ਰੇਖੀ ਦਾ ਬੇਟਾ ਅਵਯਾਨ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਸੀ। ਅਦਾਕਾਰਾ ਨੇ ਆਪਣੀ ਪੋਸਟ 'ਚ ਲਿਖਿਆ, 'Elizabeth Stone ਦੀ ਇਕ ਕਹਾਵਤ ਮੁਤਾਬਿਕ... ਇਕ ਬੱਚੇ ਨੂੰ ਆਪਣੀ ਜ਼ਿੰਦਗੀ 'ਚ ਲਿਆਉਣਾ ਮਤਲਬ ਤੁਸੀਂ ਇਸ ਗੱਲ ਨੂੰ ਤੈਅ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੇ ਤੇ ਵੈਭਵ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਇਕਦਮ ਸਟੀਕ ਹੈ।'

ਦੀਆ ਮਿਰਜ਼ਾ ਹਾਲ ਹੀ ਵਿੱਚ ਪਤੀ ਵੈਭਵ ਰੇਖੀ ਅਤੇ ਉਸ ਦੀ ਧੀ ਸਮਾਇਰਾ ਨਾਲ ਮਾਲਦੀਵ ਵਿੱਚ ਹਨੀਮੂਨ ਛੁੱਟੀਆਂ 'ਤੇ ਗਈ ਸੀ, ਜਿਸ ਦੀਆਂ ਤਸਵੀਰਾਂ ਉਸਨੇ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਸਨ।

ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ 'ਚ ਦੀਆ ਮਿਰਜ਼ਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਉਹ ਸ਼ਿਪ 'ਤੇ ਬੈਠੀ ਹੈ ਅਤੇ ਇਸ ਦੀ ਰਾਈਡਿੰਗ ਦਾ ਅਨੰਦ ਲੈ ਰਹੀ ਹੈ।

ਇਨ੍ਹਾਂ ਥ੍ਰੋਅ-ਬੈਕ ਤਸਵੀਰਾਂ ਦੇ ਨਾਲ ਦੀਆ ਮਿਰਜ਼ਾ ਨੇ ਲਿਖਿਆ, "ਸਾਡੇ ਸਭ ਤੋਂ ਯਾਦਗਾਰੀ ਅਤੇ ਜਾਦੂਈ ਸਮੇਂ ਦਾ ਇੱਕ ਥ੍ਰੋਅ-ਬੈਕ।"

ਪੰਜਾਬੀ ਫ਼ਿਲਮ 'ਸ਼ੂਟਰ' 'ਤੇ 'ਬੈਨ', ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ
NEXT STORY