ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਅਤੇ ਜੀਜਾ ਆਯੁਸ਼ ਸ਼ਰਮਾ ਨੇ ਈਦ ਮੌਕੇ ਇਕ ਧਮਾਕੇਦਾਰ ਪਾਰਟੀ ਰੱਖੀ, ਜਿਸ 'ਚ ਸਿਤਾਰਿਆਂ ਨੇ ਖੂਬ ਰੰਗ ਜਮਾਇਆ। ਟ੍ਰੈਡੀਸ਼ਨਲ ਵੀਅਰ 'ਚ ਸਪਾਟ ਹੋਏ ਬਾਲੀਵੁੱਡ ਸਿਤਾਰੇ ਬਹੁਤ ਖੂਬਸੂਰਤ ਲੱਗ ਰਹੇ ਸਨ। ਦੀਪਿਕਾ ਪਾਦੁਕੋਣ, ਸ਼ਹਿਨਾਜ਼ ਗਿੱਲ, ਜੈਕਲੀਨ ਫਰਨਾਂਡੀਜ਼ ਤੋਂ ਲੈ ਕੇ ਸੁਸ਼ਮਿਤਾ ਸੇਨ ਦੀ ਈਦ ਲੁਕ 'ਤੇ ਇਕ ਨਜ਼ਰ ਮਾਰਦੇ ਹਾਂ...
ਬਾਲੀਵੁੱਡ ਦੇ ਕਿਊਟ ਜੋੜੇ ਕਿਊਟ ਪਾਦੁਕੋਣ ਅਤੇ ਰਣਬੀਰ ਸਿੰਘ ਵੀ ਇਸ ਪਾਰਟੀ ਦਾ ਹਿੱਸਾ ਬਣੇ। ਦੀਪਿਕਾ ਜਿਥੇ ਕਾਲੇ ਰੰਗ ਦੀ ਆਊਟਫਿੱਟ 'ਚ ਨਜ਼ਰ ਆਈ ਤਾਂ ਉਧਰ ਰਣਵੀਰ ਸਿੰਘ ਹਰ ਵਾਰ ਦੀ ਤਰ੍ਹਾਂ ਫੰਕੀ ਲੁਕ 'ਚ ਦਿਖੇ।
ਈਦ ਪਾਰਟੀ ਲਈ ਕਿਆਰਾ ਅਡਵਾਨੀ ਨੇ ਇੰਡੋ-ਵੈਸਟਰਨ ਆਊਟਫਿੱਟ ਨੂੰ ਚੁਣਿਆ। ਇਸ ਸਫੇਦ ਆਊਟਫਿੱਟ ਦੇ ਨਾਲ ਉਨ੍ਹਾਂ ਨੇ ਮੈਚਿੰਗ ਸੈੱਟ ਕੈਰੀ ਕੀਤਾ ਨਾਲ ਹੀ ਵਾਲਾਂ ਨੂੰ ਢਿੱਲਾ ਰੱਖਿਆ।
ਈਦ ਪਾਰਟੀ 'ਚ ਕੰਗਨਾ ਰਣੌਤ ਨੇ ਸਫੇਦ ਚਮਕਦਾਰ ਸ਼ਰਾਰਾ ਪਾ ਕੇ ਮਹਿਫਿਲ ਲੁੱਟੀ। ਉਨ੍ਹਾਂ ਨੇ ਵੱਡੇ-ਵੱਡੇ ਈਅਰਰਿੰਗ ਅਤੇ ਨਿਊਡ ਮੇਕਅਪ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਅਰਪਿਤਾ ਖਾਨ ਸ਼ਰਮਾ ਦੀ ਈਦ ਪਾਰਟੀ ਸੁਸ਼ਮਿਤਾ ਸੇਨ ਵੀ ਸ਼ਾਮਲ ਹੋਈ। ਡਾਰਕ ਪਿੰਕ ਰੰਗ 'ਚ ਉਨ੍ਹਾਂ ਦੀ ਖੂਬਸੂਰਤੀ ਦੇਖਣ ਲਾਈਕ ਸੀ।
ਸੋਨਾਕਸ਼ੀ ਸਿਨਹਾ ਮੀਂਟ ਗ੍ਰੀਨ ਰੰਗ ਦੀ ਸਾੜੀ 'ਚ ਕਮਾਲ ਦੀ ਦਿਖੀ। ਆਫ ਸ਼ੋਲਡਰ ਬਲਾਊਜ਼ ਤੇ ਕਾਤਿਲਾਨਾ ਮੁਸਕੁਰਾਹਟ ਨੇ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੱਤੇ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਿਸ਼ਮਾ ਪਾਰਟੀ 'ਚ ਸੁੰਦਰ ਮਹਿਮਾਨ ਬਣ ਕੇ ਪਹੁੰਚੀ ਸੀ। ਪਰਪਲ ਸ਼ੇਡ ਦੇ ਸ਼ਰਾਰਾ ਸੈੱਟ ਦੇ ਨਾਲ ਉਨ੍ਹਾਂ ਨੇ ਲਾਂਗ ਕੁੜਤੀ ਕੈਰੀ ਕੀਤੀ। ਸੂਟ 'ਤੇ ਓਵਰਆਲ ਸੁਨਹਿਰੀ ਰੰਗ ਦੀ ਵਰਟੀਕਲ ਸਟ੍ਰਾਈਪਸ ਅਤੇ ਚੁੰਨੀ 'ਤੇ ਫਲੋਰਲ ਪ੍ਰਿੰਟ ਕੀਤਾ ਗਿਆ ਸੀ।
ਜੇਨੇਲੀਆ ਡਿਸੂਜਾ ਅਤੇ ਰਿਤੇਸ਼ ਦੇਸ਼ਮੁਖ ਨੇ ਵੀ ਇਸ ਪਾਰਟੀ 'ਚ ਪਹੁੰਚ ਕੇ ਚਾਰ ਚੰਨ ਲਗਾ ਦਿੱਤੇ।
‘ਕੌਫੀ ਵਿਦ ਕਰਨ’ ਹੋਇਆ ਬੰਦ, ਹੁਣ ਨਹੀਂ ਆਵੇਗਾ ਨਵਾਂ ਸੀਜ਼ਨ
NEXT STORY