ਵੈੱਬ ਡੈਸਕ- ਪਾਕਿਸਤਾਨੀ ਗਾਇਕਾ ਆਇਮਾ ਬੇਗ ਨੂੰ ਦਿਲ ਦਾ ਦੌਰਾ ਪਿਆ ਹੈ। ਇਹ ਜਾਣਕਾਰੀ ਗਾਇਕ ਦੇ ਸੋਸ਼ਲ ਮੀਡੀਆ ਤੋਂ ਮਿਲੀ ਹੈ। ਆਇਮਾ ਬੇਗ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਆਇਮਾ ਬੇਗ ਦੀ ਸਿਹਤ ਵਿਗੜਨ ਦੀ ਖ਼ਬਰ ਸੁਣ ਕੇ ਗਾਇਕ ਦੇ ਪ੍ਰਸ਼ੰਸਕ ਦੁਖੀ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਆਓ ਜਾਣਦੇ ਹਾਂ ਆਈਮਾ ਦੀ ਹਾਲਤ ਕਿਵੇਂ ਹੈ।

ਪਾਕਿਸਤਾਨੀ ਗਾਇਕਾ ਆਇਮਾ ਬੇਗ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦਿਲ ਦਾ ਦੌਰਾ ਪੈਣ ਕਾਰਨ ਆਇਮਾ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਆਈਮਾ ਦੇ ਅਨੁਸਾਰ, ਉਸ ਨੂੰ ਮਿੰਨੀ ਅਟੈਕ ਸਿਹਤ ਸਮੱਸਿਆਵਾਂ, ਬਹੁਤ ਜ਼ਿਆਦਾ ਯਾਤਰਾ, ਨੀਂਦ ਦੀ ਕਮੀ ਅਤੇ ਰੁਝੇਵੇਂ ਦੇ ਕਾਰਨ ਹੋਇਆ ਹੈ। ਫਿਲਹਾਲ ਗਾਇਕਾ ਆਇਮਾ ਬੇਗ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਆਇਮਾ ਬੇਗ ਨੇ ਗਾਇਕੀ 'ਚ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। “ਕੈਫ-ਓ-ਸਰੂਰ” ਅਤੇ “ਮਸਤ ਮਲੰਗ” ਵਰਗੇ ਉਸ ਦੇ ਗੀਤਾਂ ਨੇ ਉਸ ਨੂੰ ਉੱਚਾਈਆਂ ਤੱਕ ਪਹੁੰਚਾਇਆ ਹੈ। ਸਾਲ 2016 'ਚ ਆਇਮਾ ਨੇ ਆਪਣਾ ਗੀਤ 'ਲਾਹੌਰ ਸੇ ਆਗੇ' ਗਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਾਰਦਿਕ ਪੰਡਯਾ ਦੀ ਸਾਬਕਾ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ
NEXT STORY