ਵੈੱਬ ਡੈਸਕ- ਮਸ਼ਹੂਰ ਲੋਕ ਗਾਇਕ ਮੰਗੇ ਖ਼ਾਨ ਦਾ 49 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮੰਗੇ ਖ਼ਾਨ ਦੀ ਹਾਲ ਹੀ 'ਚ ਦਿਲ ਦੀ ਸਰਜਰੀ ਹੋਈ ਸੀ। ਉਹ ਮਸ਼ਹੂਰ ਮੰਗਨੀਯਾਰ ਤਿਕੜੀ, ਬਾੜਮੇਰ ਬੁਆਏਜ਼ ਦਾ ਮੁੱਖ ਗਾਇਕ ਸੀ, ਜੋ ਐਮਟੀਵੀ ਇੰਡੀਆ 'ਤੇ ਕੋਕ ਸਟੂਡੀਓ ਦੇ ਸੀਜ਼ਨ 3 'ਚ ਪ੍ਰਦਰਸ਼ਿਤ ਕੀਤਾ ਗਿਆ ਸੀ।ਅਮਰਾਸ ਰਿਕਾਰਡਜ਼ ਨੇ ਮੰਗੇ ਖਾਨ ਦੀ ਯਾਦ 'ਚ ਇੱਕ ਬਿਆਨ ਜਾਰੀ ਕੀਤਾ। ਇਸ 'ਚ ਲਿਖਿਆ ਸੀ, "ਭਾਰੀ ਹਿਰਦੇ ਨਾਲ, ਅਸੀਂ ਅਮਰਾਸ ਰਿਕਾਰਡਸ ਬੈਂਡ, ਬਾੜਮੇਰ ਬੁਆਏਜ਼ ਦੇ ਮੁੱਖ ਗਾਇਕ ਅਤੇ ਆਵਾਜ਼ ਵਾਲੇ ਮੰਗਾ (ਮੰਗੇ ਖਾਨ) ਦੇ ਅਚਾਨਕ ਦਿਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕਰਦੇ ਹਾਂ।"
ਰਾਜਸਥਾਨੀ ਸੰਗੀਤ ਨੂੰ ਆਧੁਨਿਕ ਰੂਪ 'ਚ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 'ਬਾੜਮੇਰ ਬੁਆਏਜ਼' ਦੇ ਨਾਂ ਨਾਲ ਮਸ਼ਹੂਰ ਲੋਕ ਗਾਇਕ ਮੰਗੇ ਖ਼ਾਨ ਦਾ ਅਚਾਨਕ ਹੋਇਆ ਦਿਹਾਂਤ ਦੁਖਦ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗੇ ਖ਼ਾਨ ਨੇ ਆਪਣੇ ਸਾਥੀ ਬੈਂਡ ਮੈਂਬਰਾਂ ਸਵਾਈ ਖਾਨ ਅਤੇ ਮਾਗਦਾ ਖਾਨ ਦੇ ਨਾਲ “ਬੋਲੇ ਤੋ ਮਿੱਠੋ ਲਗੇ”, “ਅਮਰਾਨੋਂ”, “ਰਾਣਾਜੀ” ਅਤੇ “ਪੀਰ ਜਲਾਨੀ” ਵਰਗੇ ਪ੍ਰਸਿੱਧ ਗੀਤ ਗਾਏ ਹਨ। ਗਾਇਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਰਾਜਸਥਾਨੀ ਲੋਕ ਗਾਇਕ ਮੰਗੇ ਖ਼ਾਨ ਵਿਦੇਸ਼ਾਂ ਦਾ ਵੀ ਦੌਰਾ ਕਰਦਾ ਸੀ। ਉਸ ਨੇ ਡੈਨਮਾਰਕ, ਬ੍ਰਿਟੇਨ, ਜਰਮਨੀ, ਸਵਿਟਜ਼ਰਲੈਂਡ ਅਤੇ ਇਟਲੀ ਵਰਗੇ ਕਈ ਦੇਸ਼ਾਂ 'ਚ ਵੀ ਪ੍ਰਦਰਸ਼ਨ ਕੀਤਾ ਹੈ। ਆਪਣੀ ਵਿਲੱਖਣ ਆਵਾਜ਼ ਲਈ ਜਾਣੇ ਜਾਂਦੇ ਮੰਗੇ ਖਾਨ ਨੇ ਰਾਜਸਥਾਨੀ ਲੋਕ ਸੰਗੀਤ ਨੂੰ ਦੁਨੀਆ ਭਰ 'ਚ ਫੈਲਾਉਣ 'ਚ ਮਦਦ ਕੀਤੀ। ਉਹ ਰਾਜਸਥਾਨ ਦੇ ਮੰਗਨੀਯਾਰ ਭਾਈਚਾਰੇ ਨਾਲ ਸਬੰਧਤ ਸੀ। ਉਸਦਾ ਸੰਗੀਤ ਸੂਫੀ, ਰਾਜਸਥਾਨੀ ਲੋਕ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਸੁਮੇਲ ਹੈ। ਉਸ ਨੇ ਬਾੜਮੇਰ ਬੁਆਏਜ਼ ਨਾਂ ਦਾ ਬੈਂਡ ਬਣਾਇਆ। ਇਸਨੇ 2011 ਵਿੱਚ ਸਿਰੀਫੋਰਟ, ਦਿੱਲੀ ਵਿਖੇ ਇੱਕ ਪ੍ਰਦਰਸ਼ਨ ਨਾਲ ਆਪਣੀ ਸ਼ੁਰੂਆਤ ਕੀਤੀ। ਬਾਅਦ 'ਚ ਉਹ ਮੰਗਨੀਯਾਰ ਸੰਗੀਤ ਦਾ ਇੱਕ ਗਲੋਬਲ ਰਾਜਦੂਤ ਬਣ ਗਿਆ, ਜੋ ਕਿ ਰਾਜਸਥਾਨੀ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਪਰੰਪਰਾਵਾਂ ਨਾਲ ਸੂਫੀਵਾਦ ਦੇ ਤੱਤਾਂ ਨੂੰ ਜੋੜਦਾ ਹੈ। ਲੋਕ ਉਸਨੂੰ ਪਿਆਰ ਨਾਲ ਮੰਗਾ ਕਹਿੰਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫ਼ਿਲਮ 'ਬੀਬੀ ਰਜਨੀ' ਇਕ ਮੀਲ ਪੱਥਰ ਸਾਬਤ ਹੋਵੇਗੀ
NEXT STORY