ਜਲੰਧਰ (ਬਿਊਰੋ)– ਪੰਜਾਬੀ ਸਿਨੇਮਾ ’ਚ ਲੀਕ ਤੋਂ ਹੱਟ ਕੇ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਲਿਸਟ ’ਚ ‘ਬੀਬੀ ਰਜਨੀ’ ਫ਼ਿਲਮ ਦਾ ਨਾਂ ਵੀ ਜੁੜ ਗਿਆ ਹੈ, ਜਿਸ ਦੀ ਫਰਸਟ ਲੁੱਕ ਜਲਦ ਹੀ ਰਿਲੀਜ਼ ਕੀਤੀ ਜਾਵੇਗੀ।

‘ਬੀਬੀ ਰਜਨੀ’ ਫ਼ਿਲਮ ’ਚ ਰੂਪੀ ਗਿੱਲ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਦੇ ਕਲੈਪਬੋਰਡ ਦੀ ਤਸਵੀਰ ਸਾਂਝੀ ਕਰਦਿਆਂ ਇਕ ਕੈਪਸ਼ਨ ਸਾਂਝੀ ਕੀਤੀ ਗਈ ਹੈ, ਜਿਸ ’ਚ ਲਿਖਿਆ ਹੈ, ‘‘ਬੀਬੀ ਰਜਨੀ ਜੀ ਦੇ ਪ੍ਰਮਾਤਮਾ ’ਤੇ ਵਿਸ਼ਵਾਸ ਦੀ ਗਾਥਾ। ਵਾਹਿਗੁਰੂ ਜੀ ਦੀ ਕਿਰਪਾ ਨਾਲ ਵੱਡੇ ਪਰਦੇ ’ਤੇ ਆਉਣ ਲਈ ਤਿਆਰ ਹੈ। ਫ਼ਿਲਮ ਦੀ ਫਰਸਟ ਲੁੱਕ ਜਲਦ ਹੀ ਤੁਹਾਡੇ ਰੂ-ਬ-ਰੂ ਲੈ ਕੇ ਆ ਰਹੇ ਹਾਂ ਇਸ ਹਫ਼ਤੇ।’’

ਦੱਸ ਦੇਈਏ ਕਿ ‘ਬੀਬੀ ਰਜਨੀ’ ਫ਼ਿਲਮ 30 ਅਗਸਤ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਅਮਰ ਹੁੰਦਲ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਦਕਿ ਡੀ. ਓ. ਪੀ. ਬਲਜੀਤ ਸਿੰਘ ਦਿਓ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਨੀ ਸਿੰਘ ਨੇ ਸ਼ਰਾਬ ਪੀ ਕੇ ਸੋਨਾਕਸ਼ੀ ਦੇ ਪਤੀ ਜ਼ਹੀਰ ਨੂੰ ਦਿੱਤੀ ਚੇਤਾਵਨੀ, ਆਖ ਦਿੱਤੀ ਇਹ ਗੱਲ
NEXT STORY