ਮੁੰਬਈ- ਅਨੁਰਾਗ ਬਸੂ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੈਟ੍ਰੋ ਇਨ ਦਿਨੋਂ’ 4 ਜੁਲਾਈ ਨੂੰ ਰਿਲੀਜ਼ ਹੋਵੇਗੀ। ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਰੁੱਝੀ ਹੋਈ ਹੈ। ਅਦਾਕਾਰਾ ਫਾਤਿਮਾ ਸਨਾ ਸ਼ੇਖ, ਸਾਰਾ ਅਲੀ ਖਾਨ, ਕੋਂਕਣਾ ਸੇਨ ਸ਼ਰਮਾ ਅਤੇ ਅਦਾਕਾਰ ਅਨੁਪਮ ਖੇਰ, ਆਦਿੱਤਿਆ ਰਾਏ ਕਪੂਰ, ਅਲੀ ਫਜ਼ਲ ਫਿਲਮਸਿਟੀ ’ਚ ‘ਲਾਫਟਰ ਸ਼ੈੱਫਸ’ ਸ਼ੋਅ ਦੇ ਸੈੱਟ ’ਤੇ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ।
ਸ਼ੋਅ ‘ਲਾਫਟਰ ਸ਼ੈੱਫਸ’ ਦੀ ਕਲਾਕਾਰ ਕਸ਼ਮੀਰਾ ਸ਼ਾਹ ਅਤੇ ਨਿਆ ਸ਼ਰਮਾ ਵੀ ਇਸ ਦੌਰਾਨ ਸਪੋਟ ਹੋਈਆਂ। ਹਾਲ ਹੀ ’ਚ ਫਿਲਮ ਦਾ ਪਹਿਲਾ ਗੀਤ ‘ਜ਼ਮਾਨਾ ਲਗੇ’ ਦਾ ਮਿਊਜ਼ਿਕ ਵੀਡੀਓ ਲਾਂਚ ਕੀਤਾ ਗਿਆ। ਗੀਤ ਨੂੰ ਅਰਿਜੀਤ ਸਿੰਘ ਅਤੇ ਸ਼ਾਸ਼ਵਤ ਸਿੰਘ ਨੇ ਗਾਇਆ ਹੈ। ਇਹ ਇਕ ਰੋਮਾਂਟਿਕ-ਡ੍ਰਾਮਾ ਫਿਲਮ ਹੈ, ਜੋ ਸਾਲ 2007 ’ਚ ਆਈ ਫਿਲਮ ‘ਲਾਈਫ ਇਨ ਏ ਮੈਟ੍ਰੋ’ ਦਾ ਅਧਿਆਤਮਿਕ ਸੀਕਵਲ ਹੈ। ਅਨੁਰਾਗ ਬਸੂ ਦੀ ਫਿਲਮ ਚਾਰ ਕਪਲਸ ਦੀ ਲਾਈਫ ਨੂੰ ਵੱਖ-ਵੱਖ ਤਰੀਕਿਆਂ ਨਾਲ ਦਿਖਾਏਗੀ।
ਜਿਸ ਪਲ ਮੈਂ ਤਾਜ ਪਹਿਨਿਆ, ਮੇਰੀਆਂ ਅੱਖਾਂ ਸਾਹਮਣੇ ਸਿਰਫ਼ ਮੇਰਾ ਪਰਿਵਾਰ ਅਤੇ ਮੇਰੇ ਲੋਕ ਸਨ : ਸੁਚਾਤਾ
NEXT STORY