ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਹਿੰਦੀ ਸਿਨੇਮਾ ਦਾ ਇਕ ਮੁਕੰਮਲ ਅਦਾਕਾਰ ਮੰਨਿਆ ਜਾ ਸਕਦਾ ਹੈ। ਆਪਣੀਆਂ ਫ਼ਿਲਮਾਂ 'ਚ ਉਨ੍ਹਾਂ ਨੇ ਹਰ ਤਰ੍ਹਾਂ ਦੀ ਪਰਫਾਰਮੈਂਸਜ਼ ਦਿੱਤੀ ਹੈ, ਉਥੇ ਹੀ ਇਕ ਡਾਂਸਰ ਦੇ ਰੂਪ 'ਚ ਵੀ ਆਪਣੀ ਪਛਾਣ ਬਣਾਈ। ਦੀਵਾਲੀ ਐਪੀਸੋਡ 'ਚ ਗੋਵਿੰਦਾ 'ਦਿ ਕਪਿਲ ਸ਼ਰਮਾ' ਸ਼ੋਅ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਲੈ ਕੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। 90 ਦੇ ਦੌਰ 'ਚ ਗੋਵਿੰਦਾ ਇੰਡਸਟਰੀ ਦੇ ਵਿਅਸਤ ਸਿਤਾਰਿਆਂ 'ਚੋਂ ਇਕ ਹੋਇਆ ਕਰਦੇ ਸਨ। ਉਹ ਕਈ ਸ਼ਿਫਟਾਂ 'ਚ ਕੰਮ ਕਰਦੇ ਸਨ। ਅਜਿਹਾ ਹੀ ਇਕ ਕਿੱਸਾ ਸਾਂਝਾ ਕਰਦੇ ਹੋਏ ਗੋਵਿੰਦਾ ਨੇ ਦੱਸਿਆ ਕਿ, 'ਜ਼ਿਆਦਾ ਕੰਮ ਕਰਨ ਕਾਰਨ ਉਹ ਬਿਮਾਰ ਹੋ ਗਏ ਸਨ। ਕਪਿਲ ਸ਼ਰਮਾ ਨੇ ਗੋਵਿੰਦਾ ਨੂੰ ਪੁੱਛਿਆ ਸੀ ਕਿ ਉਨ੍ਹਾਂ ਨੇ ਕਾਮੇਡੀ ਅਤੇ ਐਕਟਿੰਗ ਦੀ ਪ੍ਰੇਰਣਾ ਕਿਸ ਤੋਂ ਲਈ। ਇਸ ਦੇ ਜਵਾਬ 'ਚ ਗੋਵਿੰਦਾ ਨੇ ਦੱਸਿਆ ਕਿ ਐਕਟਿੰਗ, ਕਾਮੇਡੀ ਅਤੇ ਡਾਂਸਿੰਗ 'ਚ ਉਨ੍ਹਾਂ ਦੀ ਪ੍ਰੇਰਣਾ ਦਿਲੀਪ ਕੁਮਾਰ ਜੀ ਹਨ। ਅਦਾਕਾਰ ਨੇ ਕਿਹਾ, ਮੈਂ ਉਨ੍ਹਾਂ ਵਰਗਾ ਵਿਅਕਤੀ ਨਹੀਂ ਦੇਖਿਆ। ਮੈਂ ਸੂਫ਼ੀ ਦਿਲੀਪ ਸਾਹਿਬ ਅਤੇ ਸ਼ਮੀ ਕਪੂਰ ਅੰਕਲ ਤੋਂ ਲਿਆ ਹੈ। ਜੋ ਸਮਾਂ ਬੰਨ੍ਹ ਦੇਵੇ ਉਹ ਡਾਂਸਰ ਹੈ, ਜੋ ਸਮੇਂ 'ਚ ਬੱਝ ਜਾਵੇ ਉਹ ਡਾਂਸਰ ਨਹੀਂ ਹੈ।'
ਗੋਵਿੰਦਾ ਬਾਰੇ ਕਿਹਾ ਜਾਂਦਾ ਸੀ ਕਿ ਉਹ ਸੈੱਟ 'ਤੇ ਦੇਰ ਨਾਲ ਪਹੁੰਚਦੇ ਸਨ। ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਬਹੁਤ ਸਾਰੀਆਂ ਫ਼ਿਲਮਾਂ ਕਰ ਰਹੇ ਸਨ। ਮੈਂ ਹਸਪਤਾਲ 'ਚ ਦਾਖ਼ਲ ਹੋ ਗਿਆ ਅਤੇ ਦਿਲੀਪ ਸਰ ਨੇ ਕਿਹਾ, ਤੁਸੀਂ ਕਿੰਨੀ ਵਾਰ ਹਸਪਤਾਲ ਜਾਂਦੇ ਹੋ, ਇੰਨੀ ਘੱਟ ਉਮਰ 'ਚ। ਇਸ ਦੌਰਾਨ ਉਨ੍ਹਾਂ ਕੋਲੋਂ 25 ਫ਼ਿਲਮਾਂ ਰਹਿ ਗਈਆਂ। ਗੋਵਿੰਦਾ ਨੇ 1990 'ਚ ਆਈ 'ਇੱਜਤਦਾਰ' 'ਚ ਦਿਲੀਪ ਕੁਮਾਰ ਨਾਲ ਕੰਮ ਕੀਤਾ ਸੀ।
ਐਪੀਸੋਡ 'ਚ ਗੋਵਿੰਦਾ ਨੇ ਦੱਸਿਆ ਕਿ ਸੀਨੀਅਰਜ਼ 'ਚ ਸਭ ਤੋਂ ਚੰਗੇ ਜਿਤੇਂਦਰ ਸਰ ਹਨ। ਕਪਿਲ ਗੋਵਿੰਦਾ ਬਾਰੇ ਦੱਸ ਰਹੇ ਸਨ ਕਿ ਉਨ੍ਹਾਂ ਨੇ 'ਹੱਦ ਕਰਦੀ ਆਪਨੇ' 'ਚ 6 ਰੋਲ ਇਕੱਠੇ ਨਿਭਾਏ ਤਾਂ ਗੋਵਿੰਦਾ ਨੇ ਉਨ੍ਹਾਂ ਨੂੰ ਸਹੀ ਕਹਿੰਦੇ ਹੋਏ ਕਿਹਾ - 14। ਫਿਰ ਮਜ਼ਾਕ ਕਰਦੇ ਹੋਏ ਦੱਸਿਆ ਕਿ ਫ਼ਿਲਮ ਵੇਖ ਕੇ ਜਿਤੇਂਦਰ ਸਰ ਨੇ ਫੋਨ ਕੀਤਾ ਕਿ ਯਾਰ ਮੈਂ ਇਕ ਰੋਲ ਵੀ ਢੰਗ ਨਾਲ ਨਹੀਂ ਕਰ ਪਾਉਂਦਾ ਅਤੇ ਤੂੰ 14 ਕਰ ਦਿੱਤੇ। 80 ਅਤੇ 90 ਦੇ ਦੌਰ 'ਚ ਜਿਤੇਂਦਰ ਦੇ ਨਾਲ ਗੋਵਿੰਦਾ ਨੇ ਕਈ ਫ਼ਿਲਮਾਂ ਕੀਤੀਆਂ, ਜਿਸ 'ਚ 'ਆਦਮੀ ਖਿਲੌਨਾ ਹੈ', 'ਤਕਦੀਰ ਕਾ ਤਮਾਸ਼ਾ', 'ਆਸਮਾਨ ਸੇ ਊਂਚਾ', 'ਖ਼ੁਦਗਰਜ', 'ਸਿੰਦੂਰ' ਅਤੇ 'ਸਦਾ ਸੁਹਾਗਨ' ਆਦਿ ਸ਼ਾਮਲ ਹਨ।
‘ਕਹਿ ਲੈਣ ਦੇ’ ਗੀਤ ਦੇ ਗਾਇਕ ਕਾਕਾ ਦਾ ਨਹੀਂ ਦੇਖਿਆ ਹੋਵੇਗਾ ਤੁਸੀਂ ਇਹ ਟੈਲੇਂਟ
NEXT STORY