ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦਰਸ਼ਕਾਂ 'ਚ ਕਾਫ਼ੀ ਹਰਮਨ ਪਿਆਰਾ ਹੈ। ਇਕ ਵਾਰ ਫਿਰ ਤੋਂ ਇਹ ਸ਼ੋਅ ਪ੍ਰਸ਼ੰਸਕ 'ਚ ਕਾਫ਼ੀ ਚਰਚਾ 'ਚ ਹੈ। ਉੱਥੇ ਹੀ ਕਪਿਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਵੀ ਰਹਿੰਦੇ ਹਨ। ਕਪਿਲ ਆਏ ਦਿਨ ਨਵੀਂਆਂ ਪੋਸਟਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਉੱਥੇ ਇਕ ਵਾਰ ਫ਼ਿਰ ਤੋਂ ਕਪਿਲ ਸ਼ਰਮਾ ਚਰਚਾ ਆ ਗਏ ਹਨ।

ਇਸ ਵਾਰ ਉਹ ਆਪਣੇ ਘਟੇ ਹੋਏ ਭਾਰ ਨੂੰ ਲੈ ਕੇ ਚਰਚਾ 'ਚ ਆਏ ਹਨ। ਕਪਿਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ Weight loss ਨੂੰ ਲੈ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਖ਼ੁਦ ਕਪਿਲ ਨੇ ਸ਼ੋਅ 'ਚ ਇਹ ਦੱਸਿਆ ਹੈ ਕਿ ਉਸ ਨੇ 11 ਕਿਲੋ ਭਾਰ ਘੱਟ ਕਰ ਲਿਆ ਹੈ।

'ਦਿ ਕਪਿਲ ਸ਼ਰਮਾ' ਦੀ ਜੱਜ ਅਰਚਨਾ ਪੂਰਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੋਅ ਦਾ ਇਕ ਬੀ. ਟੀ. ਐੱਸ. ਵੀਡੀਓ ਸਾਂਝਾ ਕੀਤਾ ਹੈ। ਵੀਡੀਓ 'ਚ ਕਪਿਲ ਸ਼ਰਮਾ ਆਪਣੀ ਤਾਰੀਫ਼ ਕਰਦੇ ਹੋਏ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣਾ ਭਾਰ 92 ਤੋਂ 81 ਕਿਲੋ ਕਰ ਲਿਆ ਹੈ।

ਦੱਸ ਦਈਏ ਕਿ ਇਹ ਗੱਲ ਕਪਿਲ, ਗੋਵਿੰਦਾ ਦੇ ਸਾਹਮਣੇ ਬਹੁਤ ਹੀ ਸਟਾਈਲ ਮਾਰਦੇ ਹੋਏ ਕਹਿੰਦੇ ਹਨ, 'ਮੇਰੀ ਨਵੀਂ ਵੈੱਬ ਸੀਰੀਜ਼ ਆ ਰਹੀ ਹੈ ਨਾ...।' ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੋਵਿੰਦਾ ਕਪਿਲ ਦੀ ਗੱਲ ਸੁਣ ਕੇ ਆਪਣੇ ਸਟਾਈਲਸ਼ ਅੰਦਾਜ਼ 'ਚ ਰੈਂਪ ਵਾਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉੱਥੇ ਇਹ ਦੇਖ ਕੇ ਅਰਚਨਾ ਜ਼ੋਰ-ਜ਼ੋਰ ਨਾਲ ਹੱਸਣ ਲਗ ਜਾਂਦੀ ਹੈ।

ਉੱਥੇ ਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਰਚਨਾ, ਕਪਿਲ ਨੂੰ ਕਹਿੰਦੀ ਹੈ, 'ਤੁਸੀਂ ਗੋਵਿੰਦਾ ਨੂੰ ਹਰਾ ਨਹੀਂ ਸਕਦੇ। ਹੀਰੋ ਨੰਬਰ ਵਨ।' ਇਹ ਸੁਣਦੇ ਹੀ ਗੋਵਿੰਦਾ ਕਾਫ਼ੀ ਖ਼ੁਸ਼ ਹੋ ਜਾਂਦੇ ਹਨ। ਇਸ ਨੂੰ ਸਾਂਝੀ ਕਰਦੇ ਹੋਏ ਅਰਚਨਾ ਨੇ ਕੈਪਸ਼ਨ 'ਚ ਲਿਖਿਆ, 'ਦੀਵਾਲੀ weekend, ਹੀਰੋ ਨੰਬਰ ਵਨ।' ਇਸ ਵੀਡੀਓ 'ਤੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸਣਯੋਗ ਹੈ ਕਿ ਫ਼ਿਲਮ 'ਫਿਰੰਗੀ' ਤੋਂ ਬਾਅਦ ਵੱਡੇ ਪਰਦੇ ਤੋਂ ਦੂਰ ਹੋ ਗਏ ਕਪਿਲ ਸ਼ਰਮਾ ਹੁਣ ਫ਼ਿਰ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਉਹ ਇਕ ਵੈੱਬ ਸੀਰੀਜ਼ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਕਪਿਲ ਆਪਣੇ ਉਸ ਨਵੇਂ ਪ੍ਰਾਜੈਕਟ ਲਈ ਕਾਫ਼ੀ ਉਤਸ਼ਾਹਿਤ ਹਨ।
ਮਿਲਿੰਦ ਸੋਮਨ ਤੋਂ ਮਗਰੋਂ ਅਦਾਕਾਰਾ ਐਮੀ ਜੈਕਸਨ ਨੇ ਸਾਂਝੀ ਕੀਤੀ ਇਤਰਾਜ਼ਯੋਗ ਤਸਵੀਰ ਹੋਈ ਵਾਇਰਲ
NEXT STORY