ਮੁੰਬਈ: ਬਾਲੀਵੁੱਡ 'ਚ ਬੋਲਡਨੈੱਸ ਦੇ ਸਾਰੇ ਲੈਵਲ ਤੋੜਣ 'ਚ ਵਿਸ਼ਵਾਸ ਰੱਖਣ ਵਾਲੀ ਅਦਾਕਾਰਾ ਐਮੀ ਜੈਕਸਨ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਐਮੀ ਦੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ 'ਚ ਐਮੀ ਟਾਪਲੈੱਸ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਹਾਲ ਹੀ 'ਚ ਇਕ ਖ਼ੂਬਸੂਰਤ ਫੋਟੋਸ਼ੂਟ ਕਰਵਾਇਆ ਸੀ। ਉਸ ਫੋਟੋਸ਼ੂਟ 'ਚੋਂ ਐਮੀ ਨੇ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਐਮੀ ਕਾਫ਼ੀ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।

ਐਮੀ ਨੇ ਇਸ ਤੋਂ ਪਹਿਲਾਂ ਵੀ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਉਨ੍ਹਾਂ ਦਾ ਇਹ ਅੰਦਾਜ਼ ਬਿਲਕੁੱਲ ਵੱਖਰਾ ਹੈ। ਤਸਵੀਰ ਇਸ ਸਮੇਂ ਟਰੈਂਡ ਕਰ ਚੁੱਕੀ ਹੈ ਅਤੇ ਸੋਸ਼ਲ ਮੀਡੀਆ 'ਤੇ ਖ਼ੂਬ ਸ਼ੇਅਰ ਕੀਤੀ ਜਾ ਰਹੀ ਹੈ।

ਐਮੀ ਦੀ ਇਸ ਟਾਪਲੈੱਸ ਤਸਵੀਰ ਨੂੰ ਚਾਰ ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਫੈਨਜ਼ ਵੀ ਇਸ ਤਸਵੀਰ ਨੂੰ ਵੱਖ-ਵੱਖ ਤਰ੍ਹਾਂ ਦੀ ਪ੍ਰਕਿਰਿਆ ਦੇ ਰਹੇ ਹਨ। ਉਨ੍ਹਾਂ ਦਾ ਫਿਟਨੈੱਸ ਲੈਵਲ ਦੇਖ ਕੇ ਸਾਰੇ ਹੈਰਾਨ ਹੋ ਗਏ ਹਨ।

ਉਂਝ ਐਮੀ ਜੈਕਸਨ ਸੋਸ਼ਲ ਮੀਡੀਆ 'ਤੇ ਆਪਣੇ ਇਕ ਸਾਲ ਦੇ ਬੇਟੇ ਦੀਆਂ ਵੀ ਕਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਕੋਰੋਨਾ ਕਾਲ 'ਚ ਉਸ ਦੇ ਨਾਲ ਕਾਫ਼ੀ ਸਮਾਂ ਬਿਤਾਇਆ। ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ।

ਦੱਸਣਯੋਗ ਹੈ ਕਿ ਐਮੀ ਤੋਂ ਪਹਿਲਾਂ ਅਦਾਕਾਰ ਮਿਲਿੰਦ ਸੋਮਨ ਨੇ ਵੀ ਆਪਣੀ ਇਕ ਨਿਊਡ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਬੀਚ 'ਤੇ ਦੌੜਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਮਿਲਿੰਦ ਬਿਨ੍ਹਾਂ ਕੱਪੜਿਆਂ ਦੇ ਦੌੜ ਰਹੇ ਸਨ।

ਉਸ ਇਕ ਤਸਵੀਰ ਦੇ ਕਾਰਨ ਮਿਲਿੰਦ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋ ਗਈ ਸੀ। ਕੋਲਵਾ ਪੁਲਸ ਸਟੇਸ਼ਨ 'ਚ ਆਈ.ਪੀ.ਸੀ. ਦੀ ਧਾਰਾ 294 ਅਤੇ ਆਈ.ਟੀ. ਐਕਟ ਦੀ ਧਾਰਾ 67 ਦੇ ਤਹਿਤ ਮਿਲਿੰਦ ਸੋਮਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।



ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'
NEXT STORY