ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ਕਸ਼ਮੀਰੀ ਪੰਡਿਤਾਂ ਦੀ ਸਾਲਾਂ ਪੁਰਾਣੀ ਦਾਸਤਾਨ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਵਿਵੇਕ ਅਗਨੀਹੋਤਰੀ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੀ ਧਮਾਕੇਦਾਰ ਕਮਾਈ ਨੇ ਕਈ ਰਿਕਾਰਡ ਤੋੜ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’
ਮਹਾਮਾਰੀ ਤੋਂ ਬਾਅਦ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫ਼ਿਲਮਾਂ ’ਚ ਸ਼ੁਮਾਰ ‘ਦਿ ਕਸ਼ਮੀਰ ਫਾਈਲਜ਼’ ਨੇ 14ਵੇਂ ਦਿਨ ਵੀ ਕਮਾਲ ਕਰ ਦਿੱਤਾ ਹੈ।
ਭਾਰਤ ’ਚ ਫ਼ਿਲਮ ਨੇ ਵੀਰਵਾਰ ਯਾਨੀ 14ਵੇਂ ਦਿਨ ਤਕ 207.33 ਕਰੋੜ ਦੀ ਕਮਾਈ ਕਰ ਲਈ ਹੈ। ਅਨੁਪਮ ਖੇਰ ਦੀ ਫ਼ਿਲਮ ਨੇ ਇਤਿਹਾਸ ਰਚਿਆ ਹੈ। 3.55 ਕਰੋੜ ਦੀ ਓਪਨਿੰਗ ਕਰਨ ਵਾਲੀ ਫ਼ਿਲਮ ਨੇ 14ਵੇਂ ਦਿਨ ਤਕ 200 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਕਮਾਈ ਵੀ ਅਜਿਹੀ ਕਿ ਹਰ ਦਿਨ ਉਸ ’ਚ ਵਾਧਾ ਹੀ ਹੋ ਰਿਹਾ ਹੈ। ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ‘ਦਿ ਕਸ਼ਮੀਰ ਫਾਈਲਜ਼’ ਦੀ 2 ਹਫ਼ਤਿਆਂ ਦੀ ਕਮਾਈ ਨੂੰ ਦੇਖਦਿਆਂ ਫ਼ਿਲਮ ਨੂੰ ਐਪਿਕ ਬਲਾਕਬਸਟਰ ਦੱਸਿਆ ਹੈ।
ਦੂਜੇ ਹਫ਼ਤੇ ਸ਼ੁੱਕਰਵਾਰ ਨੂੰ ਫ਼ਿਲਮ ਨੇ 19.15 ਕਰੋੜ, ਸ਼ਨੀਵਾਰ ਨੂੰ 24.80 ਕਰੋੜ, ਐਤਵਾਰ ਨੂੰ 26.20 ਕਰੋੜ, ਸੋਮਵਾਰ ਨੂੰ 12.40 ਕਰੋੜ, ਮੰਗਲਵਾਰ ਨੂੰ 10.25 ਕਰੋੜ, ਬੁੱਧਵਾਰ ਨੂੰ 10.03 ਕਰੋੜ ਤੇ ਵੀਰਵਾਰ ਨੂੰ 7.20 ਕਰੋੜ ਰੁਪਏ ਕਮਾਏ। ‘ਦਿ ਕਸ਼ਮੀਰ ਫਾਈਲਜ਼’ ਨੇ ਪਹਿਲੇ ਹਫ਼ਤੇ 97.30 ਕਰੋੜ ਰੁਪਏ ਕਮਾਏ। ਦੂਜੇ ਹਫ਼ਤੇ 110.03 ਕਰੋੜ ਦੀ ਕਮਾਈ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਐੱਸ. ਐੱਸ. ਰਾਜਾਮੌਲੀ ਦੀ ‘ਆਰ. ਆਰ. ਆਰ.’ ਫ਼ਿਲਮ ਨੇ ਯੂ. ਐੱਸ. ਏ. ’ਚ ਬਣਾਇਆ ਰਿਕਾਰਡ
NEXT STORY