ਨਵੀਂ ਦਿੱਲੀ (ਭਾਸ਼ਾ) - ਵਿਵਾਦਗ੍ਰਸਤ ਫ਼ਿਲਮ ‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ਿੰਗ ’ਤੇ ਰੋਕ ਲਾਉਣ ਤੋਂ ਇਨਕਾਰ ਕਰਨ ਵਾਲੇ ਕੇਰਲ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ 15 ਮਈ ਨੂੰ ਸੁਣਵਾਈ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’
ਸੀਨੀਅਰ ਵਕੀਲ ਕਪਿਲ ਸਿੱਬਲ ਨੇ ਮੰਗਲਵਾਰ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਪੀ. ਐੱਸ. ਨਰਸਿਮ੍ਹਾ ਦੇ ਬੈਂਚ ਸਾਹਮਣੇ ਇਸ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਦਾ ਜ਼ਿਕਰ ਕੀਤਾ। ਜਦੋਂ ਬੈਂਚ ਨੇ ਪੁੱਛਿਆ ਕਿ ਕੀ ਹਾਈ ਕੋਰਟ ਨੇ ਇਸ ਮਾਮਲੇ 'ਚ ਕੋਈ ਆਦੇਸ਼ ਦਿੱਤਾ ਹੈ ਤਾਂ ਸਿੱਬਲ ਨੇ ਕਿਹਾ ਕਿ ਉਸ ਨੇ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਤਮੀਜ਼ੀ
ਬੈਂਚ ਨੇ ਫਿਰ ਕਿਹਾ ਕਿ ਅਸੀਂ ਇਸ ’ਤੇ ਸੋਮਵਾਰ 15 ਮਈ ਨੂੰ ਸੁਣਵਾਈ ਕਰਾਂਗੇ। 5 ਮਈ ਨੂੰ ਕੇਰਲ ਹਾਈ ਕੋਰਟ ਨੇ ਇਹ ਕਹਿੰਦੇ ਹੋਏ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਸ ਦੇ ਟਰੇਲਰ ’ਚ ਪੂਰੇ ਭਾਈਚਾਰੇ ਖ਼ਿਲਾਫ਼ ਕੁਝ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਹੈ। ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਵੇਖਿਆ ਹੈ ਅਤੇ ਇਸ ਨੂੰ ਜਨਤਕ ਪ੍ਰਦਰਸ਼ਨੀ ਲਈ ਫਿੱਟ ਕਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਰਾਖੀ ਸਾਵੰਤ ਦਾ ਭਰਾ ਰਾਕੇਸ਼ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY